ਵੱਡੀ ਖ਼ਬਰ: ਪੰਜਾਬ-ਹਰਿਆਣਾ ਬਾਰਡਰ ਫਿਰ ਸੀਲ, ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਸਖ਼ਤ ਪ੍ਰਬੰਧ

Top Trending News ਚੰਡੀਗੜ੍ਹ ਦਿੱਲੀ ਪੰਜਾਬ ਰਾਸ਼ਟਰੀ

 

ਵੱਡੀ ਖ਼ਬਰ: ਪੰਜਾਬ-ਹਰਿਆਣਾ ਬਾਰਡਰ ਫਿਰ ਸੀਲ, ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਸਖ਼ਤ ਪ੍ਰਬੰਧ

ਕਿਸਾਨਾਂ ਦੇ ਦਿੱਲੀ ਮਾਰਚ ਤੋਂ ਪਹਿਲਾਂ ਖਨੌਰੀ ਸਰਹੱਦ ’ਤੇ ਸੁਰੱਖਿਆ ਸਖ਼ਤ, ਪੰਜ ਪਰਤੀ ਬੈਰੀਕੇਡਿੰਗ

ਜੀਂਦ, 16 ਅਗਸਤ 2026

ਕਿਸਾਨ ਜਥੇਬੰਦੀਆਂ ਵੱਲੋਂ 16 ਅਗਸਤ ਨੂੰ ਦਿੱਲੀ ਵੱਲ ‘ਕਿਸਾਨ ਬਚਾਓ ਪੈਦਲ ਯਾਤਰਾ’ ਸ਼ੁਰੂ ਕਰਨ ਦੇ ਐਲਾਨ ਮਗਰੋਂ ਹਰਿਆਣਾ ਪ੍ਰਸ਼ਾਸਨ ਨੇ ਪੰਜਾਬ-ਹਰਿਆਣਾ (ਖਨੌਰੀ) ਸਰਹੱਦ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।

ਜੀਂਦ ਪ੍ਰਸ਼ਾਸਨ ਨੇ ਸ਼ੁੱਕਰਵਾਰ ਦੇਰ ਰਾਤ ਤੋਂ ਖਨੌਰੀ ਸਰਹੱਦ ਨੂੰ ਬੰਦ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਵੱਲ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡਾਂ ਦੀਆਂ ਪੰਜ ਪਰਤਾਂ ਲਗਾਈਆਂ ਹਨ।

ਇਹ ਪੈਦਲ ਯਾਤਰਾ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਭਾਰਤ-ਅਮਰੀਕਾ ਵਪਾਰਕ ਸਮਝੌਤੇ ਦੇ ਵਿਰੋਧ ਵਿੱਚ ਉਲੀਕੀ ਗਈ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਕਿਸਾਨ 16 ਅਗਸਤ ਤੋਂ 228 ਕਿਲੋਮੀਟਰ ਲੰਬੀ ਪਦਯਾਤਰਾ ਸ਼ੁਰੂ ਕਰਨਗੇ। ਜਥੇਬੰਦੀਆਂ ਅਨੁਸਾਰ ਯਾਤਰਾ ਦਾਤਾ ਸਿੰਘਵਾਲਾ ਪਿੰਡ ਤੋਂ ਆਰੰਭ ਹੋਵੇਗੀ ਅਤੇ 29 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਪਹੁੰਚਣ ਦਾ ਪ੍ਰੋਗਰਾਮ ਹੈ।

ਪੈਦਲ ਯਾਤਰਾ ਤੋਂ ਪਹਿਲਾਂ ਦਾਤਾ ਸਿੰਘਵਾਲਾ ਵਿਖੇ ਅਰਦਾਸ ਅਤੇ ਜਨ ਸਭਾ ਕੀਤੀ ਜਾਵੇਗੀ। ਇਸ ਤੋਂ ਬਾਅਦ ਦੁਪਹਿਰ ਕਰੀਬ 3 ਵਜੇ ਪੈਦਲ ਯਾਤਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਯਾਤਰਾ ਦੌਰਾਨ ਉਝਾਨਾ ਪਿੰਡ ਦੇ ਮੁੱਖ ਬਾਜ਼ਾਰ ਵਿੱਚ ਕਿਸਾਨਾਂ ਦਾ ਸਵਾਗਤ ਕੀਤਾ ਜਾਵੇਗਾ, ਜਦਕਿ ਰਾਤ ਦਾ ਠਹਿਰਾਅ ਬੇਲਰਖਾ ਵਿਖੇ ਹੋਵੇਗਾ।

ਪ੍ਰਸ਼ਾਸਨ ਅਤੇ ਪੁਲਿਸ ਨੇ ਪਦਯਾਤਰਾ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਕਾਇਮ ਰੱਖਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਰਸਤੇ ਵਿੱਚ ਵਾਧੂ ਬਲ ਤਾਇਨਾਤ ਕੀਤਾ ਹੈ।