ਸ਼ਰਮਨਾਕ ਹਰਕਤ! 11 ਸਾਲਾ ਬੱਚੀ ਨਾਲ ਬਲਾਤਕਾਰ, ਪਿਤਾ ਗ੍ਰਿਫ਼ਤਾਰ

Top Trending News ਹਰਿਆਣਾ ਦਿੱਲੀ

 

ਸ਼ਰਮਨਾਕ ਹਰਕਤ! 11 ਸਾਲਾ ਬੱਚੀ ਨਾਲ ਬਲਾਤਕਾਰ, ਪਿਤਾ ਗ੍ਰਿਫ਼ਤਾਰ

ਪਾਣੀਪਤ, 18 ਅਗਸਤ 2026

ਪਾਣੀਪਤ ਵਿੱਚ 11 ਸਾਲਾ ਬੱਚੀ ਨਾਲ ਕਰੀਬ ਇੱਕ ਸਾਲ ਤੱਕ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲਿਸ ਨੇ ਉਸ ਦੇ ਸੌਤੇਲੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਮੁਲਜ਼ਮ ਬੱਚੀ ਨੂੰ ਕਿਸੇ ਨੂੰ ਘਟਨਾ ਬਾਰੇ ਦੱਸਣ ’ਤੇ ਉਸ ਦੀ ਮਾਂ ਅਤੇ ਅੱਠ ਸਾਲਾ ਭਰਾ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਾ ਸੀ।

ਜਾਣਕਾਰੀ ਅਨੁਸਾਰ 12 ਅਗਸਤ ਦੀ ਰਾਤ ਜਦੋਂ ਮਾਂ ਘਰ ਪਰਤੀ ਤਾਂ ਬੱਚੀ ਡਰੀ ਹੋਈ ਸੀ। ਉਸ ਨੇ ਰੋਂਦਿਆਂ ਆਪਣੀ ਭੂਆ ਨੂੰ ਸਾਰੀ ਗੱਲ ਦੱਸੀ। ਬੱਚੀ ਨੇ ਦੱਸਿਆ ਕਿ ਘਰ ਵਿੱਚ ਹੋਰ ਕੋਈ ਨਾ ਹੋਣ ’ਤੇ ਮੁਲਜ਼ਮ ਉਸ ਨਾਲ ਗਲਤ ਹਰਕਤ ਕਰਦਾ ਸੀ ਅਤੇ ਵਿਰੋਧ ਕਰਨ ’ਤੇ ਉਸ ਨਾਲ ਕੁੱਟਮਾਰ ਕਰਦਾ ਸੀ।

ਬੱਚੀ ਨੇ ਹਿੰਮਤ ਕਰਦਿਆਂ ਗੁਆਂਢ ਵਿੱਚ ਰਹਿੰਦੇ ਰਿਸ਼ਤੇਦਾਰ ਤੋਂ ਫੋਨ ਲਿਆ ਅਤੇ ਘਟਨਾ ਨਾਲ ਸਬੰਧਤ ਵੀਡੀਓ ਰਿਕਾਰਡ ਕਰਕੇ ਆਪਣੀ ਭੂਆ ਨੂੰ ਦਿਖਾਈ। ਇਸ ਤੋਂ ਬਾਅਦ ਮਾਂ ਨੂੰ ਮਾਮਲੇ ਦੀ ਜਾਣਕਾਰੀ ਹੋਈ।

ਮਹਿਲਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੀ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।