ਜੱਸੋਵਾਲ ਟੈਨਿਸ ਨੈਸ਼ਨਲ ਸੀਰੀਜ਼ ’ਚ ਨੌਜਵਾਨ ਟੈਨਿਸ ਖਿਡਾਰਨ “ਅਸੀਸ” ਦਾ ਜਲਵਾ, ਅੰਡਰ-14 ਸਿੰਗਲਜ਼ ਤੇ ਡਬਲਜ਼ ’ਚ ਜਿੱਤੇ ਖਿਤਾਬ

Top Trending News ਪੰਜਾਬ

 

ਜੱਸੋਵਾਲ ਟੈਨਿਸ ਨੈਸ਼ਨਲ ਸੀਰੀਜ਼ ’ਚ ਨੌਜਵਾਨ ਟੈਨਿਸ ਖਿਡਾਰਨ “ਅਸੀਸ” ਦਾ ਜਲਵਾ, ਅੰਡਰ-14 ਸਿੰਗਲਜ਼ ਤੇ ਡਬਲਜ਼ ’ਚ ਜਿੱਤੇ ਖਿਤਾਬ

ਲੁਧਿਆਣਾ, 22 ਅਗਸਤ 2026- ਜੱਸੋਵਾਲ (ਲੁਧਿਆਣਾ) ਵਿਖੇ ਆਲ ਇੰਡੀਆ ਟੈਨਿਸ ਐਸੋਸੀਏਸ਼ਨ (AITA) ਵੱਲੋਂ ਕਰਵਾਏ ਗਏ ਨੈਸ਼ਨਲ ਸੀਰੀਜ਼ ਟੈਨਿਸ ਟੂਰਨਾਮੈਂਟ ਵਿੱਚ ਨੌਜਵਾਨ ਟੈਨਿਸ ਖਿਡਾਰਨ ਅਸੀਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਵਰਗ ਵਿੱਚ ਡਬਲ ਕ੍ਰਾਊਨ ਆਪਣੇ ਨਾਮ ਕਰ ਲਿਆ। ਅਸੀਸ ਨੇ ਅੰਡਰ-14 ਸਿੰਗਲਜ਼ ਦੇ ਨਾਲ-ਨਾਲ ਡਬਲਜ਼ ਮੁਕਾਬਲੇ ਵਿੱਚ ਵੀ ਜਿੱਤ ਦਰਜ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ।

ਇਸ ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉੱਚ ਪੱਧਰੀ ਅਤੇ ਪ੍ਰਤਿਭਾਸ਼ਾਲੀ ਟੈਨਿਸ ਖਿਡਾਰੀਆਂ ਨੇ ਹਿੱਸਾ ਲਿਆ। ਸਖ਼ਤ ਮੁਕਾਬਲੇ ਦੇ ਬਾਵਜੂਦ ਅਸੀਸ ਨੇ ਪੂਰੇ ਆਤਮਵਿਸ਼ਵਾਸ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਅੰਡਰ-14 ਸਿੰਗਲਜ਼ ਵਿੱਚ ਉੱਤਰਾਖੰਡ ਦੇ ਦੇਹਰਾਦੂਨ ਨਾਲ ਸਬੰਧਤ ਖਿਡਾਰਨ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ।

ਸਿੰਗਲਜ਼ ਅਤੇ ਡਬਲਜ਼ ਦੋਵੇਂ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਨਾ ਅਸੀਸ ਲਈ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਰਿਵਾਰ ਅਤੇ ਕੋਚਿੰਗ ਟੀਮ ਵਿੱਚ ਖੁਸ਼ੀ ਦੀ ਲਹਿਰ ਹੈ।

ਅਸੀਸ ਨੇ ਆਪਣੀ ਇਸ ਕਾਮਯਾਬੀ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੌਸਲੇ ਅਤੇ ਸਹਿਯੋਗ ਸਦਕਾ ਹੀ ਉਹ ਇਹ ਉਪਲਬਧੀ ਹਾਸਲ ਕਰਨ ਵਿੱਚ ਕਾਮਯਾਬ ਹੋਈ ਹੈ। ਨੈਸ਼ਨਲ ਪੱਧਰ ’ਤੇ ਇਹ ਪ੍ਰਦਰਸ਼ਨ ਅਸੀਸ ਦੇ ਉਜਲੇ ਟੈਨਿਸ ਭਵਿੱਖ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰਦਾ ਹੈ।