- ਪੰਜਾਬ ਸਰਕਾਰ ਨੇ ਸਰਕਾਰੀ ਸਕੂਲ ਦਾ ਨਾਮ ਬਦਲ ਕੇ ਅਜ਼ਾਦੀ ਘੁਲਾਟੀਏ ਦੇ ਨਾਮ ‘ਤੇ ਕੀਤਾ
ਮਲੋਟ, 24 ਅਗਸਤ (ਦੇਸ਼ ਕਲਿੱਕ ਬਿਊਰੋ): ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਵਾਰਡ ਨੰਬਰ 2, ਮਲੋਟ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਸਰਦਾਰ ਨਰਾਇਣ ਸਿੰਘ ਮੱਕੜ ਸਰਕਾਰੀ ਮਿਡਲ ਸਕੂਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਸੁਤੰਤਰਤਾ ਸੰਗਰਾਮੀ ਪਰਿਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਅਜਿਹੇ ਮਾਣ ਸਨਮਾਨ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਹੋਣਗੇ।
ਮੱਕੜ ਪਰਿਵਾਰ ਵੱਲੋਂ ਸਕੂਲ ਦੇ ਬਾਹਰ ਗੋਲਡਨ ਬੋਰਡ ਅਤੇ ਵਿਦਿਆਰਥੀਆਂ ਦੇ ਪੀਣ ਲਈ ਸਾਫ਼ ਪਾਣੀ ਵਾਸਤੇ 50 ਲੀਟਰ ਵਾਲੇ ਆਰਓ ਦੀ ਸੇਵਾ ਸਕੂਲ ਨੂੰ ਭੇਂਟ ਕੀਤੀ ਗਈ । ਇਸ ਮੌਕੇ ਸਕੂਲ ਵਿਖੇ ਪੁੱਜੇ ਸ. ਨਰਾਇਣ ਸਿੰਘ ਮੱਕੜ ਜੀ ਦੀ ਧੀ ਸ੍ਰੀਮਤੀ ਜਸਮੀਤ ਕੌਰ ਅਤੇ ਸਪੁੱਤਰ ਗੁਰਮੀਤ ਸਿੰਘ ਜੀ ਦੀ ਧਰਮ-ਪਤਨੀ ਪ੍ਰਿੰਸੀਪਲ ਲਵਿੰਗ ਲਿਟਲ ਪਲੇਵੇ ਸਕੂਲ ਮੈਡਮ ਮੀਨਾ ਅਰੋੜਾ ਜੀ ਵੱਲੋਂ ਸਕੂਲ ਸਟਾਫ਼ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਮੱਕੜ ਪਰਿਵਾਰ ਭਵਿੱਖ ਵਿੱਚ ਵੀ ਸਕੂਲ ਭਲਾਈ ਲਈ ਸਹਿਯੋਗ ਦਿੰਦਾ ਰਹੇਗਾ।
ਇਸ ਸੇਵਾ ਲਈ ਸਕੂਲ ਮੁਖੀ ਗੌਰਵ ਭਟੇਜਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮੱਕੜ ਪਰਿਵਾਰ ਦਾ ਧੰਨਵਾਦ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਚਿਣ ਭੇਂਟ ਕੀਤੇ ਗਿਆ। ਇਸ ਮੌਕੇ ਜ਼ਿਲ੍ਹਾ ਪੈਸਕੋ ਕੋਆਰਡੀਨੇਟਰ ਹਰਪ੍ਰੀਤ ਸਿੰਘ ਹੈਪੀ, ਵਰੰਟ ਅਫ਼ਸਰ (ਰਿਟਾ.), ਜੱਜਪਾਲ ਸ਼ਰਮਾ, ਅਮਨਦੀਪ ਸਮੇਤ ਸਮੇਤ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ।





