ਹਸਪਤਾਲਾਂ ਦੀ ਓਪੀਡੀ ਬੰਦ ਕਰਕੇ ਸਿਹਤ ਮੁਲਾਜ਼ਮਾਂ ਨੇ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
ਬੋਹੜੀ ਚੌਂਕ ‘ਚ ਮੁੱਖ ਮੰਤਰੀ ਪੰਜਾਬ ਦਾ ਫੂਕਿਆ ਪੁਤਲਾ
ਤਰਨਤਾਰਨ, 27 ਅਗਸਤ 2026- ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਵੀਰਵਾਰ ਨੂੰ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਦੀ ਓਪੀਡੀ ਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਨੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਸਰਕਾਰ ਦਾ ਪਿੱਟ ਸਿਆਪਾ ਕਰਨ ਉਪਰੰਤ ਸਿਵਲ ਹਸਪਤਾਲ ਤੋਂ ਬੋਹੜੀ ਚੌਂਕ ਤੱਕ ਰੋਸ ਮਾਰਚ ਕੀਤਾ ਅਤੇ ਬੋਹੜੀ ਚੌਂਕ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਰੋਸ ਪ੍ਰਦਰਸ਼ਨ ਵਿੱਚ ਪੈਰਾ ਮੈਡੀਕਲ ਅਤੇ ਹੋਰ ਸਿਹਤ ਮੁਲਾਜ਼ਮਾਂ ਤੋਂ ਇਲਾਵਾ ਮੈਡੀਕਲ ਅਫ਼ਸਰਾਂ ਨੇ ਵੀ ਸ਼ਮੂਲੀਅਤ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੱਟੇ ਹੋਏ ਭੱਤੇ ਬਹਾਲ ਕਰਨ, ਘੱਟੋ-ਘੱਟ ਉਜਰਤਾਂ ਲਾਗੂ ਕਰਨ, ਬਣਦਾ ਡੀਏ ਜਾਰੀ ਕਰਨ ਅਤੇ 15 ਜਨਵਰੀ 2015 ਤੇ 17 ਜੁਲਾਈ 2020 ਦੀਆਂ ਚਿੱਠੀਆਂ ਰੱਦ ਕਰਨ ਸਮੇਤ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ।
ਇਸ ਮੌਕੇ ਪੈਰਾ ਮੈਡੀਕਲ ਯੂਨੀਅਨ ਦੇ ਮੁੱਖ ਸਲਾਹਕਾਰ ਵਿਰਸਾ ਸਿੰਘ ਪੰਨੂ,ਪੈਰਾ ਮੈਡੀਕਲ ਆਗੂ ਰਜਵੰਤ ਸਿੰਘ ਬਾਗੜੀਆਂ,ਹੈਲਥ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ,ਰੇਡੀਓਗ੍ਰਾਫਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ,ਸੂਬਾ ਆਗੂ ਗੁਰਜਿੰਦਰ ਢਿੱਲੋਂ,ਫਾਰਮੇਸੀ ਅਫ਼ਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ,ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ,ਐਸਐਮਓ ਡਾ.ਸੁਰਿੰਦਰ ਕੁਮਾਰ, ਐਮਐਲਟੀ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ,ਜਨਰਲ ਸਕੱਤਰ ਅਮਨਦੀਪ ਸ਼ਰਮਾ,ਅਮਨਦੀਪ ਧਾਰੜ੍ਹ, ਸੀਐਚਓ ਯੂਨੀਅਨ ਦੀ ਪ੍ਰਧਾਨ ਜੁਗਰਾਜ ਕੌਰ,ਜੈਸਮੀਨ ਕੌਰ,ਐਨਐਚਐਮ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ,ਆਮ ਆਦਮੀ ਕਲੀਨਿਕ ਜਥੇਬੰਦੀ ਦੇ ਪ੍ਰਧਾਨ ਡਾ. ਤਲਵਿੰਦਰ ਸਿੰਘ,ਨਰਸਿੰਗ ਸਿਸਟਰ ਕਰਮਪਾਲ ਕੌਰ, ਮੈਡਮ ਸ਼ੀਲਾ,ਜਸਪਿੰਦਰ ਸਿੰਘ ਤਰਨਤਾਰਨ,ਏਐਨਐਮ ਯੂਨੀਅਨ ਤੋਂ ਸੰਦੀਪ ਕੌਰ,ਐਲਐਚਵੀ ਯੂਨੀਅਨ ਤੋਂ ਜਗਦੀਪ ਕੌਰ,ਭੁਪਿੰਦਰ ਸਿੰਘ ਤਰਨਤਾਰਨ,ਜਸਪਿੰਦਰ ਸਿੰਘ ਸਰਹਾਲੀ,ਨਵਜੋਤ ਸਿੰਘ ਘਰਿਆਲਾ,ਐਪਥਾਲਮਿਕ ਅਫ਼ਸਰ ਯੂਨੀਅਨ ਤੋਂ ਜਸਵਿੰਦਰ ਸਿੰਘ,ਬਲਜੀਤ ਸਿੰਘ ਸੁਰਸਿੰਘ,ਰਵਿੰਦਰ ਰਵੀ ਕੈਰੋਂ,ਲਖਵਿੰਦਰ ਸੁਰਸਿੰਘ,ਗੁਰਿੰਦਰ ਕਸੇਲ,ਸਰਬਜੀਤ ਸਿੰਘ,ਸੰਦੀਪ ਸਿੰਘ,ਧਰਮਿੰਦਰ ਸਿੰਘ,ਮਹਰਸਿਮਰਨ ਸਿੰਘ,ਅਮਨਦੀਪ ਸਿੰਘ, ਅਮਨਜੀਤ ਕਸੇਲ,ਪਰਦੀਪ ਸਿੰਘ,ਮਨਜਿੰਦਰ ਸਿੰਘ,ਸੰਤੋਖ ਸਿੰਘ ਝਬਾਲ,ਇਕਬਾਲ ਸਿੰਘ,ਸੁੱਖਵਿੰਦਰ ਕੌਰ,ਕੰਵਲਜੀਤ ਕੌਰ,ਰਮਨਦੀਪ ਕੌਰ,ਬਲਵਿੰਦਰ ਸਿੰਘ ਖੇਮਕਰਨ,ਸ਼ੇਰ ਸਿੰਘ,ਮਨਰਾਜ ਸਿੰਘ ਆਦਿ ਮੌਜੂਦ ਸਨ।ਇਸ ਤੋਂ ਇਲਾਵਾ ਵੱਖ-ਵੱਖ ਬਲਾਕਾਂ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।






