Canada ਤੋਂ ਵੱਡੀ ਖ਼ਬਰ: ਵੈਨਕੂਵਰ ਪੁਲੀਸ ‘ਚ ਤੈਨਾਤ ਪੰਜਾਬੀ ਮੂਲ ਦੇ ਅਧਿਕਾਰੀ ਸਮੇਤ ਦੋ ਗ੍ਰਿਫ਼ਤਾਰ, ਪੜ੍ਹੋ ਕੀ ਲੱਗੇ ਦੋਸ਼?

Top Trending News ਕੌਮਾਂਤਰੀ

 

Canada ਤੋਂ ਵੱਡੀ ਖ਼ਬਰ: ਵੈਨਕੂਵਰ ਪੁਲੀਸ ‘ਚ ਤੈਨਾਤ ਪੰਜਾਬੀ ਮੂਲ ਦੇ ਅਧਿਕਾਰੀ ਸਮੇਤ ਦੋ ਗ੍ਰਿਫ਼ਤਾਰ, ਪੜ੍ਹੋ ਕੀ ਲੱਗੇ ਦੋਸ਼?

ਵੈਨਕੂਵਰ 4 ਸਤੰਬਰ 2026

ਵੈਨਕੂਵਰ ਪੁਲੀਸ ਨੇ ਲੰਮੀ ਗੁਪਤ ਜਾਂਚ ਤੋਂ ਬਾਅਦ ਆਪਣੇ ਹੀ ਇੱਕ ਪੰਜਾਬੀ ਮੂਲ ਦੇ ਪੁਲੀਸ ਅਧਿਕਾਰੀ ਅਤੇ ਨੌਜਵਾਨਾਂ ਲਈ ਕੰਮ ਕਰਨ ਵਾਲੀ ਚੈਰਿਟੀ ਸੰਸਥਾ ਦੇ ਬਾਨੀ ਖ਼ਿਲਾਫ਼ ਧੋਖਾਧੜੀ, ਚੋਰੀ ਅਤੇ ਭਰੋਸੇ ਦੀ ਉਲੰਘਣਾ ਸਮੇਤ ਕਈ ਗੰਭੀਰ ਦੋਸ਼ ਲਾਏ ਹਨ।

ਪੁਲੀਸ ਵੱਲੋਂ ਕੀਤੀ ਕਾਰਵਾਈ ਦੌਰਾਨ ਸਰੀ ਦੇ 129 ਸਟਰੀਟ ਅਤੇ 59 ਐਵੇਨਿਊ ਸਥਿਤ ਘਰ ਨੂੰ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੇ ਘੇਰ ਲਿਆ। ਇਸ ਮੌਕੇ ਕੁਲਵਿੰਦਰ ਸਿੰਘ ਉਰਫ਼ ਕੈਲ ਦੋਸਾਂਝ ਅਤੇ ਉਸ ਦੇ ਸਾਥੀ ਸਰਬਜੀਤ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਘਰ ਦੀ ਤਲਾਸ਼ੀ ਦੌਰਾਨ ਪੁਲੀਸ ਨੂੰ ਕਈ ਦਸਤਾਵੇਜ਼ ਬਕਸਿਆਂ ਵਿੱਚ ਪਾ ਕੇ ਲਿਜਾਂਦੇ ਹੋਏ ਵੀ ਦੇਖਿਆ ਗਿਆ।

ਵੈਨਕੂਵਰ ਪੁਲੀਸ ਵਿਭਾਗ ਦੇ ਤਜਰਬੇਕਾਰ ਕਾਂਸਟੇਬਲ ਅਤੇ ਸਰੀ ਸਥਿਤ ‘ਕਿਡਜ਼ਪਲੇ ਫਾਊਂਡੇਸ਼ਨ’ ਦੇ ਸੀਈਓ ਕੁਲਵਿੰਦਰ ‘ਕੈਲ’ ਦੋਸਾਂਝ ਨੂੰ ਕੁੱਲ ਨੌਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚ 5,000 ਕੈਨੇਡੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਚਾਰ ਮਾਮਲੇ, 5,000 ਡਾਲਰ ਤੋਂ ਵੱਧ ਦੀ ਚੋਰੀ ਦੇ ਚਾਰ ਮਾਮਲੇ ਅਤੇ ਇੱਕ ਜਨਤਕ ਅਧਿਕਾਰੀ ਵੱਲੋਂ ਭਰੋਸੇ ਦੀ ਉਲੰਘਣਾ ਦਾ ਮਾਮਲਾ ਸ਼ਾਮਲ ਹੈ।

ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲੀਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।