ਹੜ੍ਹ ਨੇ ਮਚਾਈ ਤਬਾਹੀ! 8 ਲੋਕਾਂ ਦੀ ਮੌਤ; ਸੈਂਕੜੇ ਪਿੰਡਾਂ ਦਾ ਸੰਪਰਕ ਟੁੱਟਿਆ

Top Trending News ਰਾਸ਼ਟਰੀ

 

ਹੜ੍ਹ ਨੇ ਮਚਾਈ ਤਬਾਹੀ! 8 ਲੋਕਾਂ ਦੀ ਮੌਤ; ਸੈਂਕੜੇ ਪਿੰਡਾਂ ਦਾ ਸੰਪਰਕ ਟੁੱਟਿਆ

ਲਖਨਊ 4 ਸਤੰਬਰ 2026

ਉੱਤਰ ਪ੍ਰਦੇਸ਼ ਵਿੱਚ ਪੈ ਰਹੀ ਮੋਹਲੇਧਾਰ ਬਾਰਿਸ਼ ਅਤੇ ਵੱਖ-ਵੱਖ ਬੈਰਾਜਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਹੜ੍ਹ ਦੀ ਸਥਿਤੀ ਗੰਭੀਰ ਬਣ ਗਈ ਹੈ। ਗੰਗਾ, ਯਮੁਨਾ, ਮੰਦਾਕਿਨੀ, ਟੋਂਸ, ਬੇਲਨ, ਸਰਯੂ, ਘਾਘਰਾ ਅਤੇ ਸ਼ਾਰਦਾ ਸਮੇਤ ਕਈ ਪ੍ਰਮੁੱਖ ਦਰਿਆ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਜਾਂ ਉਸ ਤੋਂ ਉੱਪਰ ਵਹਿ ਰਹੇ ਹਨ।

ਹੜ੍ਹ ਦੇ ਪਾਣੀ ਨੇ ਸੂਬੇ ਦੇ ਕਈ ਇਲਾਕਿਆਂ ਵਿੱਚ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੈਂਕੜੇ ਪਿੰਡਾਂ ਦਾ ਹੋਰਨਾਂ ਇਲਾਕਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ, ਜਦਕਿ ਹਜ਼ਾਰਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਵਿੱਚ ਡੁੱਬਣ ਕਾਰਨ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ।

ਪਿਛਲੇ 24 ਘੰਟਿਆਂ ਦੌਰਾਨ ਚਿੱਤਰਕੂਟ, ਇਟਾਵਾ, ਬਾਂਦਾ, ਸੀਤਾਪੁਰ, ਬਾਰਾਬੰਕੀ ਅਤੇ ਸੰਭਲ ਜ਼ਿਲ੍ਹਿਆਂ ਵਿੱਚ ਵਾਪਰੇ ਵੱਖ-ਵੱਖ ਹਾਦਸਿਆਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ।

ਇਨ੍ਹਾਂ ਹਾਦਸਿਆਂ ਵਿੱਚ ਕੰਧਾਂ ਡਿੱਗਣ, ਬਿਜਲੀ ਡਿੱਗਣ ਅਤੇ ਦਰੱਖ਼ਤਾਂ ਦੇ ਡਿੱਗਣ ਦੀਆਂ ਘਟਨਾਵਾਂ ਸ਼ਾਮਲ ਹਨ। ਕਈ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।