18ਵੇਂ ਬ੍ਰਿਕਸ ਸੰਮੇਲਨ ਦਾ ਆਖਰੀ ਦਿਨ, ਭਾਰਤ ਮੰਡਪਮ ਵਿਖੇ ਸੁਰੱਖਿਆ ਹੋਈ ਸਖ਼ਤ
ਨਵੀਂ ਦਿੱਲੀ, 13 ਸਤੰਬਰ 2026-
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ 18ਵੇਂ ਬ੍ਰਿਕਸ ਸੰਮੇਲਨ ਅੱਜ ਆਪਣੇ ਦੂਜੇ ਅਤੇ ਆਖਰੀ ਦਿਨ ਸੰਪੰਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਏ ਇਸ ਦੋ-ਰੋਜ਼ਾ ਸੰਮੇਲਨ ਵਿੱਚ ਵਿਸ਼ਵਵਿਆਪੀ ਮੁੱਦਿਆਂ, ਆਰਥਿਕ ਭਾਈਵਾਲੀ ਅਤੇ ਆਪਸੀ ਸਹਿਯੋਗ ’ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਸੰਮੇਲਨ ਦੇ ਆਖਰੀ ਦਿਨ ਭਾਰਤ ਮੰਡਪਮ ਵਿਖੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਪਹਿਲੇ ਦਿਨ ਨਵੀਂ ਦਿੱਲੀ ਐਲਾਨਨਾਮੇ ਨੂੰ ਸਰਬਸੰਮਤੀ ਨਾਲ ਅਪਣਾਏ ਜਾਣ ਤੋਂ ਬਾਅਦ ਅੱਜ ਬ੍ਰਿਕਸ ਦੇਸ਼ਾਂ ਦਾ 18ਵਾਂ ਸਿਖਰ ਸੰਮੇਲਨ ਸਮਾਪਤ ਹੋਇਆ। ਇਸ ਸੰਮੇਲਨ ਨੇ ਵਿਸ਼ਵ ਮੰਚ ’ਤੇ ਬ੍ਰਿਕਸ ਦੇਸ਼ਾਂ ਦੇ ਸਹਿਯੋਗ ਅਤੇ ਸਾਂਝੇ ਏਜੰਡੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾਈ। ਸੰਮੇਲਨ ਦੌਰਾਨ ਆਰਥਿਕ ਵਿਕਾਸ, ਵਪਾਰ, ਨਿਵੇਸ਼ ਅਤੇ ਖੇਤਰੀ ਸਥਿਰਤਾ ਸਮੇਤ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਹੋਈ।
ਭਾਰਤ ਦੀ ਮੇਜ਼ਬਾਨੀ ਵਿੱਚ ਹੋਏ ਇਸ ਸੰਮੇਲਨ ਨੂੰ ਬ੍ਰਿਕਸ ਦੇਸ਼ਾਂ ਵਿਚਕਾਰ ਵਿਸ਼ਵਾਸ ਅਤੇ ਸਹਿਯੋਗ ਨੂੰ ਹੋਰ ਗਹਿਰਾ ਕਰਨ ਵਾਲਾ ਕਦਮ ਮੰਨਿਆ ਜਾ ਰਿਹਾ ਹੈ। ਸੰਮੇਲਨ ਦੇ ਸਫਲ ਆਯੋਜਨ ਨੇ ਭਾਰਤ ਦੀ ਕੂਟਨੀਤਕ ਅਤੇ ਸੰਗਠਨਾਤਮਕ ਭੂਮਿਕਾ ਨੂੰ ਵੀ ਵਿਸ਼ਵ ਪੱਧਰ ’ਤੇ ਉਜਾਗਰ ਕੀਤਾ ਹੈ।







