ਮਲੇਸ਼ੀਆ ਦੇ PM ਅਨਵਰ ਇਬਰਾਹਿਮ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਇਕੱਠੇ ਕੀਤਾ ਨਾਸ਼ਤਾ

Top Trending News ਰਾਸ਼ਟਰੀ

  • ਮਲੇਸ਼ੀਆ ਦੇ PM ਅਨਵਰ ਇਬਰਾਹਿਮ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਇਕੱਠੇ ਕੀਤਾ ਨਾਸ਼ਤਾ

ਨਵੀਂ ਦਿੱਲੀ, 13 ਸਤੰਬਰ (ਦੇਸ਼ ਕਲਿੱਕ ਬਿਊਰੋ): ਦਿੱਲੀ ਵਿੱਚ ਚੱਲ ਰਹੇ 18ਵੇਂ BRICS ਸੰਮੇਲਨ ਦਰਮਿਆਨ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਤਵਾਰ ਨੂੰ ਕਾਂਗਰਸ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵੀ ਮੌਜੂਦ ਰਹੀ। ਇਹ ਮੁਲਾਕਾਤ BRICS ਸੰਮੇਲਨ ਤੋਂ ਇਲਾਵਾ ਹੋਈ। ਦੋਵਾਂ ਆਗੂਆਂ ਨੇ ਇਕੱਠੇ ਨਾਸ਼ਤਾ ਕੀਤਾ ਅਤੇ ਹਾਲੀਆ ਅੰਤਰਰਾਸ਼ਟਰੀ ਤੇ ਖੇਤਰੀ ਘਟਨਾਕ੍ਰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਹਾਲਾਂਕਿ ਮੁਲਾਕਾਤ ਕਿੱਥੇ ਹੋਈ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ। ਮਲੇਸ਼ੀਆ ਦੇ PM ਅਨਵਰ ਇਬਰਾਹਿਮ ਅਤੇ ਕਾਂਗਰਸ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘X’ ’ਤੇ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ।

ਅਨਵਰ ਇਬਰਾਹਿਮ ਨੇ ਰਾਹੁਲ ਨੂੰ ਦੱਸਿਆ ‘ਚੰਗਾ ਦੋਸਤ’
ਅਨਵਰ ਇਬਰਾਹਿਮ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਨਾਸ਼ਤੇ ਦੌਰਾਨ ਆਪਣੇ “ਚੰਗੇ ਦੋਸਤ ਰਾਹੁਲ ਗਾਂਧੀ” ਨਾਲ ਮੁੜ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਹਾਲੀਆ ਅੰਤਰਰਾਸ਼ਟਰੀ ਅਤੇ ਖੇਤਰੀ ਘਟਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ।

8 ਸਾਲਾਂ ’ਚ ਤਿੰਨ ਵਾਰ ਭਾਰਤ ਦੌਰੇ
ਅਨਵਰ ਇਬਰਾਹਿਮ ਪਿਛਲੇ ਕਰੀਬ 8 ਸਾਲਾਂ ਦੌਰਾਨ ਤਿੰਨ ਵਾਰ ਭਾਰਤ ਆ ਚੁੱਕੇ ਹਨ। ਦੱਸਿਆ ਗਿਆ ਹੈ ਕਿ ਹਰ ਭਾਰਤ ਦੌਰੇ ਦੌਰਾਨ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਹੈ।