ਵੱਡੀ ਖ਼ਬਰ: ਚਰਚਿਤ IAS ਅਫ਼ਸਰ ਦਾ ਅਸਤੀਫ਼ਾ ਮਨਜ਼ੂਰ!

Top Trending News ਰਾਸ਼ਟਰੀ

 

ਵੱਡੀ ਖ਼ਬਰ: ਚਰਚਿਤ IAS ਅਫ਼ਸਰ ਦਾ ਅਸਤੀਫ਼ਾ ਮਨਜ਼ੂਰ!

ਲਖਨਊ 15 ਸਤੰਬਰ 2026

ਉੱਤਰ ਪ੍ਰਦੇਸ਼ ਕਾਡਰ ਦੀ ਚਰਚਿਤ IAS ਅਧਿਕਾਰੀ ਦਿਵਿਆ ਮਿੱਤਲ ਦਾ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਤੋਂ ਦਿੱਤਾ ਅਸਤੀਫ਼ਾ ਮਨਜ਼ੂਰ ਹੋ ਗਿਆ ਹੈ। ਦਿਵਿਆ ਮਿੱਤਲ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦਾ IAS ਤੋਂ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, “ਪ੍ਰਸ਼ਸਤ ਪੁੰਨ ਪੰਥ ਹੈ, ਵਧੇ ਚਲੋ, ਵਧੇ ਚਲੋ।”

ਕੇਂਦਰੀ ਪਰਸੋਨਲ ਮੰਤਰਾਲੇ ਵੱਲੋਂ ਦਿਵਿਆ ਮਿੱਤਲ ਦੇ ਅਸਤੀਫ਼ੇ ਨੂੰ ਮਨਜ਼ੂਰੀ ਦਿੱਤੇ ਜਾਣ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਅਸਤੀਫ਼ਾ 15 ਸਤੰਬਰ 2026 ਤੋਂ ਹੀ ਪ੍ਰਭਾਵੀ ਮੰਨਿਆ ਜਾਵੇਗਾ।

ਦਿਵਿਆ ਮਿੱਤਲ 2013 ਬੈਚ ਦੀ ਸੀਨੀਅਰ IAS ਅਧਿਕਾਰੀ ਰਹੀ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੇ ਪ੍ਰਸ਼ਾਸਨਿਕ ਕਾਰਜਾਂ ਕਰਕੇ ਕਾਫ਼ੀ ਚਰਚਾ ਵਿੱਚ ਰਹੀ ਹੈ।

ਉਨ੍ਹਾਂ ਨੇ 30 ਅਗਸਤ 2026 ਨੂੰ ਨਿੱਜੀ ਕਾਰਨਾਂ, ਪਰਿਵਾਰਕ ਤਰਜੀਹਾਂ ਅਤੇ ਜੀਵਨ ਦੇ ਨਵੇਂ ਟੀਚਿਆਂ ਦਾ ਹਵਾਲਾ ਦਿੰਦਿਆਂ IAS ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਸੀ।

ਅਸਤੀਫ਼ਾ ਮਨਜ਼ੂਰ ਹੋਣ ਨਾਲ ਦਿਵਿਆ ਮਿੱਤਲ ਦਾ ਕਰੀਬ 13 ਸਾਲ ਲੰਬਾ ਪ੍ਰਸ਼ਾਸਨਿਕ ਸਫ਼ਰ ਸਮਾਪਤ ਹੋ ਗਿਆ ਹੈ।