ਸੀਵਰੇਜ ਬੋਰਡ ਦੀ ਯੂਨੀਅਨ ਨੇ ਵਧੀਕ ਕਿਰਤ ਕਮਿਸ਼ਨਰ ਪੰਜਾਬ ਨਾਲ ਕੀਤੀ ਮੀਟਿੰਗ

Top Trending News ਪੰਜਾਬ

  • ਸੀਵਰੇਜ ਬੋਰਡ ਦੀ ਯੂਨੀਅਨ ਨੇ ਵਧੀਕ ਕਿਰਤ ਕਮਿਸ਼ਨਰ ਪੰਜਾਬ ਨਾਲ ਕੀਤੀ ਮੀਟਿੰਗ

ਮੋਹਾਲੀ, 17 ਸਤੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ ਰਜਿ, 23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗਗਨਦੀਪ ਸਿੰਘ ਸੁਨਾਮ ਆਦਿ ਆਗੂਆਂ ਵੱਲੋਂ ਪਿਛਲੀਆਂ ਮੀਟਿੰਗਾਂ ਦੀ ਲਗਾਤਾਰਤਾ ਵਿੱਚ ਵਧੀਕ ਕਿਰਤ ਕਮਿਸ਼ਨਰ ਪੰਜਾਬ, ਮੈਡਮ ਮੋਨਾ ਪੁਰੀ ਅਤੇ ਡਿਪਟੀ ਕਿਰਤ ਕਮਿਸ਼ਨਰ ਪੰਜਾਬ, ਬਲਜੀਤ ਸਿੰਘ ਨਾਲ ਮਾਡਲ ਵੈਲਫੇਅਰ ਸੈਂਟਰ ਲੇਬਰ ਭਵਨ ਮੋਹਾਲੀ ਵਿਖੇ ਬਾਅਦ ਦੁਪਿਹਰ ਹੋਈ ਇਹ ਮੀਟਿੰਗ ਜਥੇਬੰਦੀ ਦੇ ਹਵਾਲੇ ਅਧੀਨ ਕੀਤੀ ਗਈ।

ਜਿਸ ਵਿੱਚ ਜਥੇਬੰਦੀ ਦੀ ਸੂਬਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕੁਝ ਜਿਲ੍ਹਿਆਂ ਦੇ ਵਿੱਚ ਪੰਪ ਆਪਰੇਟਰ ,ਕੰਪਿਊਟਰ ਆਪਰੇਟਰ ਆਦਿ ਕੈਟਾਗਰੀਆਂ ਨੂੰ ਕਿਰਤ ਕਾਨੂੰਨ ਮੁਤਾਬਕ ਘੱਟੋ ਘੱਟ ਉਜਰਤ ,ਈਪੀਐਫ, ਈਐਸਆਈ,ਬੋਨਸ, ਵਰਦੀ ਭੱਤਾ ,ਗੁਰੇਚਟੀ ਆਦਿ ਨਹੀਂ ਮਿਲ ਰਿਹਾ ਅਤੇ ਜ਼ਿਲ੍ਹਾ ਲੁਧਿਆਣਾ, ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ, ਪਟਿਆਲਾ ਸ੍ਰੀ ਮੁਕਤਸਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਆਊਟ ਸੋਰਸ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਵੀ ਨਹੀਂ ਦਿੱਤੀ ਜਾ ਰਹੀ ਵਧੀਕ ਕਿਰਤ ਕਮਿਸ਼ਨਰ ਪੰਜਾਬ ਦੇ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਕਿ ਤੁਹਾਡਾ ਮੰਗ ਪੱਤਰ ਕਿਰਤ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਸੀ ਅਤੇ ਉਹ ਕਾਰਵਾਈ ਹੋਣ ਉਪਰੰਤ ਕਿਰਤ ਕਮਿਸ਼ਨਰ ਪੰਜਾਬ ਕੋਲ ਵਾਪਸ ਆ ਚੁੱਕਾ ਹੈ ਅਤੇ ਅਸੀਂ ਪੰਜਾਬ ਦੇ ਸਹਾਇਕ ਲੇਬਰ ਕਮਿਸ਼ਨਰਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਹਨ ਤੇ ਜਿਹੜੇ ਜਿਲਿਆਂ ਵਿੱਚ ਠੇਕੇਦਾਰਾਂ ਕੰਪਨੀਆਂ ਸੋਸਾਇਟੀਆਂ ਵੱਲੋਂ ਕਿਰਤ ਕਾਨੂੰਨ ਮੁਤਾਬਕ ਪੂਰੀ ਉਜਰਤ ਨਹੀਂ ਦਿੱਤੀ ਜਾ ਰਹੀ ਉਹਨਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ।

ਆਗੂਆਂ ਦਾ ਕਹਿਣਾ ਹੈ ਜੇਕਰ ਸਾਡੀ ਇਸ ਮੰਗ ਨੂੰ 15 ਦਿਨ ਦੇ ਵਿੱਚ ਵਿੱਚ ਪੂਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਆਪ ਦੇ ਮੁੱਖ ਦਫਤਰ ਮੋਹਾਲੀ ਵਿਖੇ ਆਪਣੇ ਪਰਿਵਾਰਾਂ ਸਮੇਤ ਧਰਨਾ ਦਿੱਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਕਿਰਤ ਕਮਿਸ਼ਨਰ ਪੰਜਾਬ ਅਤੇ ਸਰਕਾਰ ਦੀ ਹੋਵੇਗੀ ਇਸ ਮੌਕੇ ਸੁਪਰਡੈਂਟ ਜਸਵੰਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।