ਵੱਡੀ ਖ਼ਬਰ: NIA ਕੋਰਟ ਨੇ 4 ਲੋਕਾਂ ਨੂੰ ਸੁਣਾਈ ਸਖ਼ਤ ਸਜ਼ਾ

Top Trending News ਦਿੱਲੀ ਰਾਸ਼ਟਰੀ

 

ਵੱਡੀ ਖ਼ਬਰ: NIA ਕੋਰਟ ਨੇ 4 ਲੋਕਾਂ ਨੂੰ ਸੁਣਾਈ ਸਖ਼ਤ ਸਜ਼ਾ

‘ਵੌਇਸ ਆਫ ਹਿੰਦ’ ਮਾਮਲੇ ’ਚ ISIS ਦੇ 4 ਮੈਂਬਰਾਂ ਨੂੰ ਸਜ਼ਾ, 3 ਨੂੰ 6-6 ਸਾਲ ਦੀ ਕੈਦ

ਨਵੀਂ ਦਿੱਲੀ 29 ਸਤੰਬਰ 2026

ਦਿੱਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ‘ਵੌਇਸ ਆਫ ਹਿੰਦ’ ਅੱਤਵਾਦੀ ਸਾਜ਼ਿਸ਼ ਮਾਮਲੇ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ISIS ਨਾਲ ਸਬੰਧਤ ਚਾਰ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਅਦਾਲਤ ਨੇ ਉਮਰ ਨਿਸਾਰ ਉਰਫ਼ ਕਾਸਿਮ ਖੁਰਾਸਾਨੀ, ਰਮੀਜ਼ ਅਹਿਮਦ ਲੋਨ ਅਤੇ ਤਨਵੀਰ ਅਹਿਮਦ ਭੱਟ ਨੂੰ 6-6 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਫ਼ਸ਼ਾਨ ਪਰਵੇਜ਼ ਜਰਾਬੀ ਨੂੰ 5 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦਿੱਤੀ ਗਈ ਹੈ।

ਐਨਆਈਏ ਮੁਤਾਬਕ ਅਦਾਲਤ ਨੇ ਚਾਰਾਂ ਨੂੰ ਅਪਰਾਧਿਕ ਸਾਜ਼ਿਸ਼ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਸਮੇਤ ਹੋਰ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਮਾਮਲੇ ਵਿੱਚ ISIS ਨਾਲ ਸਬੰਧਤ ਸਮੱਗਰੀ ਦੇ ਪ੍ਰਸਾਰ, ਨੌਜਵਾਨਾਂ ਨੂੰ ਕੱਟੜਪੰਥ ਵੱਲ ਧੱਕਣ ਅਤੇ ਸੰਗਠਨ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਨਾਲ ਜੁੜੇ ਦੋਸ਼ ਸ਼ਾਮਲ ਸਨ।

ਅਦਾਲਤ ਨੇ ਉਮਰ ਨਿਸਾਰ ’ਤੇ 36 ਹਜ਼ਾਰ ਰੁਪਏ, ਰਮੀਜ਼ ਅਹਿਮਦ ਲੋਨ ’ਤੇ 31 ਹਜ਼ਾਰ ਰੁਪਏ, ਤਨਵੀਰ ਅਹਿਮਦ ਭੱਟ ’ਤੇ 23 ਹਜ਼ਾਰ ਰੁਪਏ ਅਤੇ ਅਫ਼ਸ਼ਾਨ ਪਰਵੇਜ਼ ਜਰਾਬੀ ’ਤੇ 9 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਰਿਪੋਰਟਾਂ ਮੁਤਾਬਕ ਚਾਰਾਂ ਨੂੰ 17 ਸਤੰਬਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਦਕਿ ਸਜ਼ਾ 28 ਸਤੰਬਰ ਨੂੰ ਸੁਣਾਈ ਗਈ।