ਅਮਰੀਕਾ ਤੋਂ ਵੱਡੀ ਖ਼ਬਰ: ਦਰਿਆ ’ਚ ਤੇਲ ਟੈਂਕਰ ਨਾਲ ਟਕਰਾਇਆ ਕਰੂਜ਼ ਜਹਾਜ਼, 32 ਯਾਤਰੀ….!

Top Trending News ਕੌਮਾਂਤਰੀ

 

ਅਮਰੀਕਾ ਤੋਂ ਵੱਡੀ ਖ਼ਬਰ: ਦਰਿਆ ’ਚ ਤੇਲ ਟੈਂਕਰ ਨਾਲ ਟਕਰਾਇਆ ਕਰੂਜ਼ ਜਹਾਜ਼, 32 ਯਾਤਰੀ….!

ਅਮਰੀਕਾ 14 ਨਵੰਬਰ 2026

ਅਮਰੀਕਾ ਦੀ ਮਿਸੀਸਿਪੀ ਨਦੀ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਯਾਤਰੀਆਂ ਨਾਲ ਭਰਿਆ ਇੱਕ ਕਰੂਜ਼ ਜਹਾਜ਼ ਤੇਲ ਟੈਂਕਰ ਨਾਲ ਟਕਰਾ ਗਿਆ। ਹਾਦਸੇ ਸਮੇਂ ਕਰੂਜ਼ ਜਹਾਜ਼ ਵਿੱਚ ਲਗਭਗ 180 ਲੋਕ ਸਵਾਰ ਸਨ। ਇਸ ਟੱਕਰ ਤੋਂ ਬਾਅਦ 32 ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

ਮੁੱਢਲੀ ਜਾਣਕਾਰੀ ਅਨੁਸਾਰ, ਮਿਸੀਸਿਪੀ ਨਦੀ ਵਿੱਚ ਦੋਵਾਂ ਜਹਾਜ਼ਾਂ ਵਿਚਾਲੇ ਹੋਈ ਟੱਕਰ ਕਾਰਨ ਕਰੂਜ਼ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਹਾਦਸੇ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜਾਂ ਲਈ ਪ੍ਰਬੰਧ ਕੀਤੇ ਗਏ। ਜ਼ਖ਼ਮੀ ਯਾਤਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਲਈ ਹਸਪਤਾਲ ਭੇਜਿਆ ਗਿਆ।

ਹਾਲਾਂਕਿ, ਹਾਦਸੇ ਦੇ ਕਾਰਨਾਂ ਅਤੇ ਦੋਵਾਂ ਜਹਾਜ਼ਾਂ ਦੇ ਨੁਕਸਾਨ ਸਬੰਧੀ ਹਾਲੇ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।