ਪੰਜਾਬ ਦੇ 13 ਹਜ਼ਾਰ ਪਿੰਡ ਸੂਰਜੀ ਬੱਤੀਆਂ ਨਾਲ ਹੋਣਗੇ ਰੌਸ਼ਨ, ਸਰਕਾਰ ਖ਼ਰਚੇਗੀ 380 ਕਰੋੜ ਰੁਪਏ: ਅਮਨ ਅਰੋੜਾ

Top Trending News ਪੰਜਾਬ

ਪੰਜਾਬ ਦੇ 13 ਹਜ਼ਾਰ ਪਿੰਡ ਸੂਰਜੀ ਬੱਤੀਆਂ ਨਾਲ ਹੋਣਗੇ ਰੌਸ਼ਨ, ਸਰਕਾਰ ਖ਼ਰਚੇਗੀ 380 ਕਰੋੜ ਰੁਪਏ: ਅਮਨ ਅਰੋੜਾ

ਸੁਨਾਮ 14 ਨਵੰਬਰ 2026

ਪੰਜਾਬ ਦੇ ਪਿੰਡਾਂ ਨੂੰ ਰੌਸ਼ਨ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ 3 ਲੱਖ ਸੋਲਰ ਲਾਈਟ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸ ਤਹਿਤ ਸੂਬੇ ਦੇ ਲਗਭਗ 13 ਹਜ਼ਾਰ ਪਿੰਡਾਂ ਵਿੱਚ ਸੂਰਜੀ ਬੱਤੀਆਂ ਲਗਾਈਆਂ ਜਾਣਗੀਆਂ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਦੇ ਪਿੰਡ ਬਿੱਗਰਵਾਲ ਵਿਖੇ ਸੋਲਰ ਲਾਈਟਾਂ ਲਗਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਮੌਕੇ ਦਿੱਤੀ।

ਅਮਨ ਅਰੋੜਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹੁਣ ਤੱਕ ਲਗਭਗ 50 ਹਜ਼ਾਰ ਸੋਲਰ ਲਾਈਟਾਂ ਦਾ ਆਦੇਸ਼ ਦਿੱਤਾ ਜਾ ਚੁੱਕਾ ਹੈ, ਜਦਕਿ 4,800 ਲਾਈਟਾਂ ਲਗਾਈਆਂ ਵੀ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਹੋਰ 10 ਹਜ਼ਾਰ ਸੋਲਰ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਪ੍ਰਾਜੈਕਟ ਉੱਤੇ ਪੰਜਾਬ ਸਰਕਾਰ ਵੱਲੋਂ 380 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਪਹਿਲਾਂ ਪਿੰਡਾਂ ਵਿੱਚ ਬੱਤੀਆਂ ਲਗਵਾਉਣ ਦਾ ਸਾਰਾ ਖ਼ਰਚਾ ਗ੍ਰਾਮ ਪੰਚਾਇਤਾਂ ਨੂੰ ਆਪਣੇ ਪੱਧਰ ’ਤੇ ਕਰਨਾ ਪੈਂਦਾ ਸੀ, ਪਰ ਹੁਣ ਸਰਕਾਰ ਨੇ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਕੁੱਲ ਖ਼ਰਚੇ ਦਾ 70 ਫ਼ੀਸਦੀ ਹਿੱਸਾ ਪੰਜਾਬ ਸਰਕਾਰ ਦੇਵੇਗੀ, ਜਦਕਿ ਬਾਕੀ 30 ਫ਼ੀਸਦੀ ਰਕਮ ਪੰਚਾਇਤਾਂ ਨੂੰ ਦੇਣੀ ਪਵੇਗੀ।