INDIA ਬਲਾਕ ਵੱਲੋਂ 2 ਤੋਂ 8 ਅਕਤੂਬਰ ਤੱਕ ‘ਲੋਕਤੰਤਰ ਬਚਾਓ ਮਾਰਚ’ ਦਾ ਐਲਾਨ

Top Trending News ਦਿੱਲੀ ਰਾਸ਼ਟਰੀ

 

INDIA ਬਲਾਕ ਵੱਲੋਂ 2 ਤੋਂ 8 ਅਕਤੂਬਰ ਤੱਕ ‘ਲੋਕਤੰਤਰ ਬਚਾਓ ਮਾਰਚ’ ਦਾ ਐਲਾਨ

ਨਵੀਂ ਦਿੱਲੀ 1 ਅਕਤੂਬਰ 2026

ਰਾਜਧਾਨੀ ਨਵੀਂ ਦਿੱਲੀ ਸਥਿਤ ਕਾਂਸਟੀਚਿਊਸ਼ਨ ਕਲੱਬ ਆਫ ਇੰਡੀਆ ਵਿੱਚ ਬੁੱਧਵਾਰ ਨੂੰ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ ਬਲਾਕ’ ਦੀ ਅਹਿਮ ਬੈਠਕ ਹੋਈ। ਲਗਭਗ ਤਿੰਨ ਘੰਟੇ ਚੱਲੀ ਇਸ ਬੈਠਕ ਵਿੱਚ 20 ਵਿਰੋਧੀ ਦਲਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਬੈਠਕ ਦੌਰਾਨ ਵਿਰੋਧੀ ਧਿਰ ਦੇ ਅਗਲੇ ਪੜਾਅ ਦੇ ਸਿਆਸੀ ਕਾਰਜਕ੍ਰਮ ਅਤੇ ਲੋਕਤੰਤਰ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਬੈਠਕ ਵਿੱਚ ਰਾਹੁਲ ਗਾਂਧੀ, ਮਮਤਾ ਬੈਨਰਜੀ ਸਮੇਤ ਕਈ ਪ੍ਰਮੁੱਖ ਆਗੂਆਂ ਵੱਲੋਂ ਦਿੱਤੇ ਸੁਝਾਵਾਂ ’ਤੇ ਵਿਚਾਰ ਕਰਨ ਤੋਂ ਬਾਅਦ ਪੜਾਅਵਾਰ ਅੰਦੋਲਨ ਦੀ ਰੂਪ-ਰੇਖਾ ਤੈਅ ਕੀਤੀ ਗਈ। ਇਸ ਤਹਿਤ 2 ਤੋਂ 8 ਅਕਤੂਬਰ ਤੱਕ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ‘ਲੋਕਤੰਤਰ ਬਚਾਓ ਮਾਰਚ’ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਜਾਣਗੇ। ਆਯੋਜਕਾਂ ਮੁਤਾਬਕ ਇਨ੍ਹਾਂ ਕਾਰਜਕ੍ਰਮਾਂ ਵਿੱਚ ਆਮ ਨਾਗਰਿਕਾਂ, ਨੌਜਵਾਨਾਂ, ‘ਇੰਡੀਆ ਬਲਾਕ’ ਦੇ ਕਾਰਕੁਨਾਂ ਤੋਂ ਇਲਾਵਾ ਗੈਰ-ਸਰਕਾਰੀ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਦੀ ਸ਼ਮੂਲੀਅਤ ਦੀ ਉਮੀਦ ਹੈ।