4 ਸੂਬਿਆਂ ਦੀਆਂ 6 ਸੀਟਾਂ ’ਤੇ ਜ਼ਿਮਨੀ ਚੋਣਾਂ ਦੇ ਨਤੀਜੇ: ਨੰਦੀਗ੍ਰਾਮ ’ਚ ਭਾਜਪਾ ਉਮੀਦਵਾਰ ਦੀ ਰਿਕਾਰਡ ਫਰਕ ਨਾਲ ਜਿੱਤ

Top Trending News ਰਾਸ਼ਟਰੀ
  • 4 ਸੂਬਿਆਂ ਦੀਆਂ 6 ਸੀਟਾਂ ’ਤੇ ਜ਼ਿਮਨੀ ਚੋਣਾਂ ਦੇ ਨਤੀਜੇ: ਨੰਦੀਗ੍ਰਾਮ ’ਚ ਭਾਜਪਾ ਉਮੀਦਵਾਰ ਦੀ ਰਿਕਾਰਡ ਫਰਕ ਨਾਲ ਜਿੱਤ
  • ਤਾਮਿਲਨਾਡੂ ਦੀਆਂ ਦੋ ਸੀਟਾਂ ’ਤੇ ਵਿਜੇ ਦੀ ਪਾਰਟੀ TVK ਜੇਤੂ

ਨਵੀਂ ਦਿੱਲੀ, 9 ਅਕਤੂਬਰ (ਦੇਸ਼ ਕਲਿੱਕ ਬਿਊਰੋ): ਸੂਬਿਆਂ ਦੀਆਂ ਛੇ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਪੱਛਮੀ ਬੰਗਾਲ ਦੀ ਨੰਦੀਗ੍ਰਾਮ ਸੀਟ ’ਤੇ ਭਾਜਪਾ ਦੀ ਉਮੀਦਵਾਰ ਹਸੀਰਾਨੀ ਰਥ ਨੇ 1,22,753 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੂੰ ਕੁੱਲ 1,64,427 ਵੋਟਾਂ ਮਿਲੀਆਂ। ਨੰਦੀਗ੍ਰਾਮ ਸੀਟ 1967 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਜਿੱਤ ਦਾ ਸਭ ਤੋਂ ਵੱਡਾ ਫਰਕ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ 2016 ਵਿੱਚ ਸ਼ੁਭੇਂਦੂ ਅਧਿਕਾਰੀ ਦੇ ਨਾਂ ਸੀ। ਉਸ ਸਮੇਂ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ (TMC) ਦੀ ਟਿਕਟ ’ਤੇ ਚੋਣ ਲੜਦਿਆਂ ਸੀਪੀਆਈ ਦੇ ਅਬਦੁਲ ਕਬੀਰ ਸ਼ੇਖ ਨੂੰ 81,230 ਵੋਟਾਂ ਨਾਲ ਹਰਾਇਆ ਸੀ।

ਰੇਜੀਨਗਰ ਸੀਟ ਵੀ ਭਾਜਪਾ ਦੇ ਖਾਤੇ
ਪੱਛਮੀ ਬੰਗਾਲ ਦੀ ਰੇਜੀਨਗਰ ਸੀਟ ’ਤੇ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਪਾਰਟੀ ਦੇ ਉਮੀਦਵਾਰ ਸਖਾਰਾਵ ਸਰਕਾਰ ਨੇ 75,661 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।

ਤਾਮਿਲਨਾਡੂ ’ਚ TVK ਦੀ ਜਿੱਤ
ਤਾਮਿਲਨਾਡੂ ਦੀਆਂ ਮਦੁਰੰਤਕਮ ਅਤੇ ਧਾਰਾਪੁਰਮ ਸੀਟਾਂ ’ਤੇ ਮੁੱਖ ਮੰਤਰੀ ਵਿਜੇ ਦੀ ਪਾਰਟੀ ਤਮਿਲਗਾ ਵੇਤਰੀ ਕਜ਼ਗਮ (TVK) ਨੇ ਜਿੱਤ ਦਰਜ ਕੀਤੀ ਹੈ।

ਇਸੇ ਦੌਰਾਨ ਅਸਾਮ ਦੀ ਨਗਾਓਂ ਲੋਕ ਸਭਾ ਸੀਟ ’ਤੇ ਭਾਜਪਾ ਅੱਗੇ ਚੱਲ ਰਹੀ ਹੈ, ਜਦਕਿ ਪੁਡੂਚੇਰੀ ਦੀ ਥੱਟਨਚਾਵਡੀ ਸੀਟ ’ਤੇ ਐੱਨਡੀਏ ਸਮਰਥਿਤ ਆਲ ਇੰਡੀਆ ਐੱਨ.ਆਰ. ਕਾਂਗਰਸ (AINRC) ਦੇ ਉਮੀਦਵਾਰ ਅਸ਼ੋਕ ਆਨੰਦ ਜੇਤੂ ਰਹੇ ਹਨ। ਇਨ੍ਹਾਂ ਸੀਟਾਂ ’ਤੇ 6 ਅਕਤੂਬਰ ਨੂੰ ਵੋਟਿੰਗ ਹੋਈ ਸੀ।