ਨਾਨਾ ਪਾਟੇਕਰ ਦੀ ਮੌਤ ਦਾ ਕਾਰਨ ਆਇਆ ਸਾਹਮਣੇ

Top Trending News ਮਨੋਰੰਜਨ
  • ਨਾਨਾ ਪਾਟੇਕਰ ਦੀ ਮੌਤ ਦਾ ਕਾਰਨ ਆਇਆ ਸਾਹਮਣੇ
  • ਪੋਸਟਮਾਰਟਮ ਰਿਪੋਰਟ ਵਿੱਚ ਕੁਦਰਤੀ ਮੌਤ ਦੀ ਪੁਸ਼ਟੀ
  • ਬੇਹੋਸ਼ੀ ਦੀ ਹਾਲਤ ਵਿੱਚ ਸੋਫੇ ’ਤੇ ਮਿਲੇ ਸਨ ਅਦਾਕਾਰ

ਨਵੀਂ ਦਿੱਲੀ, 11 ਅਕਤੂਬਰ ( ਦੇਸ਼ ਕਲਿੱਕ ਬਿਊਰੋ): ਨਾਨਾ ਪਾਟੇਕਰ ਦੀ ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ। ਡਾਕਟਰਾਂ ਨੇ ਉਨ੍ਹਾਂ ਦੀ ਮੌਤ ਨੂੰ ਕੁਦਰਤੀ ਦੱਸਿਆ ਹੈ। ਟੀਵੀ9 ਭਾਰਤਵਰਸ਼ ਦੀ ਰਿਪੋਰਟ ਮੁਤਾਬਕ, ਨਾਨਾ ਪਾਟੇਕਰ ਕੋਰੋਨਰੀ ਆਰਟਰੀ ਡਿਜ਼ੀਜ਼ (CAD) ਤੋਂ ਪੀੜਤ ਸਨ। ਉਨ੍ਹਾਂ ਦੇ ਦਿਲ ਦੀ ਮੁੱਖ ਧਮਨੀ ਵਿੱਚ ਖੂਨ ਦਾ ਥੱਕਾ ਜੰਮਣ ਕਾਰਨ ਦਿਲ ਦੇ ਵੱਡੇ ਹਿੱਸੇ ਤੱਕ ਖੂਨ ਦੀ ਸਪਲਾਈ ਰੁਕ ਗਈ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਦਿਲ ਦਾ ਦੌਰਾ ਪਿਆ।

ਪੁਲਿਸ ਜਾਂਚ ਅਨੁਸਾਰ, ਨਾਨਾ ਪਾਟੇਕਰ ਨੇ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਕਰੀਬੀ ਦੋਸਤ ਅਮੇਯ ਨਾਇਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ 8 ਅਕਤੂਬਰ ਦੀ ਸਵੇਰ ਕਰੀਬ 2:30 ਵਜੇ ਵਟਸਐਪ ’ਤੇ ਸੁਨੇਹਾ ਭੇਜ ਕੇ ਆਪਣੀ ਤਬੀਅਤ ਠੀਕ ਨਾ ਹੋਣ ਬਾਰੇ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਨੇ ਫੋਨ ਵੀ ਕੀਤਾ।

ਪੁਲਿਸ ਮੁਤਾਬਕ, ਅਮੇਯ ਨਾਇਕ ਨੇ ਸਵੇਰੇ ਕਰੀਬ 3:30 ਵਜੇ ਸੁਨੇਹਾ ਦੇਖਿਆ ਅਤੇ ਤੁਰੰਤ ਡੋਨਾ ਪੌਲਾ ਸਥਿਤ ਨਾਨਾ ਪਾਟੇਕਰ ਦੇ ਘਰ ਪਹੁੰਚੇ। ਉੱਥੇ ਉਨ੍ਹਾਂ ਨੇ ਅਦਾਕਾਰ ਨੂੰ ਸੋਫੇ ’ਤੇ ਬੇਹੋਸ਼ ਪਾਇਆ। ਹਾਲਤ ਗੰਭੀਰ ਦੇਖਦਿਆਂ ਅਮੇਯ ਨੇ ਸੁਰੱਖਿਆ ਗਾਰਡ ਦੀ ਮਦਦ ਨਾਲ ਹਸਪਤਾਲ ਦੀ ਐਮਰਜੈਂਸੀ ਸੇਵਾ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਨਾਨਾ ਪਾਟੇਕਰ ਨੂੰ ਮਣੀਪਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ 8 ਅਕਤੂਬਰ ਨੂੰ ਗੋਆ ਦੇ ਬਾਂਬੋਲੀ ਸਥਿਤ ਗੋਆ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਕੀਤਾ ਗਿਆ ਸੀ। ਦੇਹਾਂਤ ਦੀ ਸੂਚਨਾ ਮਿਲਣ ਤੋਂ ਬਾਅਦ ਪਣਜੀ ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 194 ਤਹਿਤ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਸੀ।

ਨਾਨਾ ਪਾਟੇਕਰ ਦੀ ਮ੍ਰਿਤਕ ਦੇਹ ਗੋਆ ਤੋਂ ਪੁਣੇ ਲਿਆਂਦੀ ਗਈ ਸੀ। ਉੱਥੇ ਡੋਂਜੇ ਪਿੰਡ ਵਿੱਚ ਦੇਰ ਰਾਤ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।