ਵੱਡੀ ਖ਼ਬਰ ਦਰਦਨਾਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ; ਦੋ ਬੱਚਿਆਂ ਸਮੇਤ 3 ਜ਼ਖ਼ਮੀ

Top Trending News ਰਾਸ਼ਟਰੀ

 

ਵੱਡੀ ਖ਼ਬਰ ਦਰਦਨਾਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ; ਦੋ ਬੱਚਿਆਂ ਸਮੇਤ 3 ਜ਼ਖ਼ਮੀ

ਹਾਥਰਸ 27 ਨਵੰਬਰ 2026-

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਆਗਰਾ-ਅਲੀਗੜ੍ਹ ਕੌਮੀ ਮਾਰਗ ’ਤੇ ਵੀਰਵਾਰ ਸ਼ਾਮ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਲੋਡਰ ਅਤੇ ਸਵਾਰੀਆਂ ਨਾਲ ਭਰੇ ਟੈਂਪੂ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਦਿੱਲੀ ਦਾ ਇੱਕ ਪਤੀ-ਪਤਨੀ ਅਤੇ 15 ਸਾਲਾ ਨੌਜਵਾਨ ਕ੍ਰਿਕਟ ਖਿਡਾਰੀ ਵੀ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਦਿੱਲੀ ਦੇ ਜਹਾਂਗੀਰਪੁਰੀ ਵਾਸੀ 50 ਸਾਲਾ ਓਮਕਾਰ ਵੀਰਵਾਰ ਨੂੰ ਆਪਣੀ 35 ਸਾਲਾ ਪਤਨੀ ਵਿਨੀਤਾ, 18 ਸਾਲਾ ਧੀ ਪ੍ਰਿਯੰਕਾ ਅਤੇ 11 ਸਾਲਾ ਪੁੱਤਰ ਲਕਸ਼ਯ ਨਾਲ ਅਲੀਗੜ੍ਹ ਪਹੁੰਚੇ ਸਨ। ਪਰਿਵਾਰ ਨੇ ਉੱਥੋਂ ਹਾਥਰਸ ਜਾਣ ਲਈ ਟੈਂਪੂ ਵਿੱਚ ਸਫ਼ਰ ਸ਼ੁਰੂ ਕੀਤਾ। ਰਸਤੇ ਵਿੱਚ ਹੋਰ ਸਵਾਰੀਆਂ ਵੀ ਟੈਂਪੂ ਵਿੱਚ ਚੜ੍ਹਦੀਆਂ ਰਹੀਆਂ, ਜਿਸ ਕਾਰਨ ਇਸ ਵਿੱਚ ਸੱਤ ਤੋਂ ਵੱਧ ਵਿਅਕਤੀ ਸਵਾਰ ਹੋ ਗਏ।

ਸ਼ਾਮ ਕਰੀਬ ਪੰਜ ਵਜੇ ਜਦੋਂ ਟੈਂਪੂ ਨਗਲਾ ਭੂਰਾ ਪਿੰਡ ਨੇੜੇ ਰਾਧਿਕਾ ਢਾਬੇ ਕੋਲ ਪਹੁੰਚਿਆ ਤਾਂ ਹਾਥਰਸ ਵੱਲੋਂ ਆ ਰਹੇ ਤੇਜ਼ ਰਫ਼ਤਾਰ ਲੋਡਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਹਾਦਸੇ ਵਿੱਚ ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਵਿੱਚ ਮ੍ਰਿਤਕ ਜੋੜੇ ਦੇ ਦੋ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਅਲੀਗੜ੍ਹ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।