World Breaking: ਰੂਸ ਵੱਲੋਂ ਯੂਕਰੇਨ ’ਤੇ ਇੱਕ ਹੋਰ ਵੱਡੇ ਹਮਲੇ ਦੀ ਤਿਆਰੀ! ਜ਼ੇਲੈਂਸਕੀ ਨੇ ਜਤਾਈ ਚਿੰਤਾ

Top Trending News ਕੌਮਾਂਤਰੀ

 

World Breaking: ਰੂਸ ਵੱਲੋਂ ਯੂਕਰੇਨ ’ਤੇ ਇੱਕ ਹੋਰ ਵੱਡੇ ਹਮਲੇ ਦੀ ਤਿਆਰੀ! ਜ਼ੇਲੈਂਸਕੀ ਨੇ ਜਤਾਈ ਚਿੰਤਾ

ਕੀਵ 27 ਨਵੰਬਰ 2026 – ਰੂਸ ਅਤੇ ਯੂਕਰੇਨ ਵਿਚਾਲੇ ਲਗਭਗ ਪੰਜ ਸਾਲਾਂ ਤੋਂ ਜਾਰੀ ਜੰਗ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ਵੱਲੋਂ ਇੱਕ ਹੋਰ ਵੱਡੇ ਹਮਲੇ ਦੀ ਤਿਆਰੀ ਕੀਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਹੈ ਕਿ ਰੂਸੀ ਫ਼ੌਜ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਦੇ ਊਰਜਾ ਢਾਂਚੇ, ਆਵਾਜਾਈ ਪ੍ਰਣਾਲੀ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ।

ਜ਼ੇਲੈਂਸਕੀ ਦੀ ਇਹ ਚਿਤਾਵਨੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਅਮਰੀਕਾ ਸਮੇਤ ਕਈ ਦੇਸ਼ ਜੰਗ ਖ਼ਤਮ ਕਰਵਾਉਣ ਲਈ ਮੁੜ ਕੂਟਨੀਤਕ ਯਤਨ ਕਰ ਰਹੇ ਹਨ। ਲਗਾਤਾਰ ਜਾਰੀ ਜੰਗ ਕਾਰਨ ਯੂਕਰੇਨ ਦੇ ਬੁਨਿਆਦੀ ਢਾਂਚੇ ਨੂੰ ਪਹਿਲਾਂ ਹੀ ਭਾਰੀ ਨੁਕਸਾਨ ਪਹੁੰਚ ਚੁੱਕਾ ਹੈ।

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਜੇਰੇਡ ਕੁਸ਼ਨਰ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਾਰੇ ਅਹਿਮ ਦਾਅਵਾ ਕੀਤਾ ਹੈ। ਇੱਕ ਪੌਡਕਾਸਟ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਤਿਨ ਨੇ ਜੰਗ ਦੌਰਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਲਈ ਸਹਿਮਤੀ ਜਤਾ ਕੇ ਸੰਜਮ ਦਿਖਾਇਆ ਹੈ। ਕੁਸ਼ਨਰ ਮੁਤਾਬਕ ਪੁਤਿਨ ਨਾਲ ਲੰਮੀ ਗੱਲਬਾਤ ਤੋਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਰੂਸੀ ਆਗੂ ਸ਼ਾਂਤੀ ਚਾਹੁੰਦੇ ਹਨ।