ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਮੁੜ ਉਛਾਲ, ਸੋਨਾ 1,944 ਅਤੇ ਚਾਂਦੀ 3,988 ਰੁਪਏ ਮਹਿੰਗੀ

Top Trending News ਰਾਸ਼ਟਰੀ
  • ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਮੁੜ ਉਛਾਲ, ਸੋਨਾ 1,944 ਅਤੇ ਚਾਂਦੀ 3,988 ਰੁਪਏ ਮਹਿੰਗੀ

ਚੰਡੀਗੜ੍ਹ, 26 ਨਵੰਬਰ (ਦੇਸ਼ ਕਲਿੱਕ ਬਿਊਰੋ): ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਮੁੜ ਤੇਜ਼ੀ ਦਰਜ ਕੀਤੀ ਗਈ ਹੈ। 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 1,944 ਰੁਪਏ ਵਧ ਕੇ 1.23 ਲੱਖ ਰੁਪਏ ’ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਇੱਕ ਕਿਲੋ ਚਾਂਦੀ ਦਾ ਭਾਅ 3,988 ਰੁਪਏ ਦੇ ਵਾਧੇ ਨਾਲ 1.47 ਲੱਖ ਰੁਪਏ ਹੋ ਗਿਆ ਹੈ।

ਮਾਹਿਰਾਂ ਮੁਤਾਬਕ ਲਗਾਤਾਰ ਕੀਮਤਾਂ ਡਿੱਗਣ ਤੋਂ ਬਾਅਦ ਹੁਣ ਸੋਨੇ ਅਤੇ ਚਾਂਦੀ ਵਿੱਚ ਖਰੀਦਦਾਰੀ ਵਧਣ ਲੱਗੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਧਾਤਾਂ ਦੇ ਭਾਅ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ, ਮਾਹਿਰਾਂ ਨੇ ਨਿਵੇਸ਼ਕਾਂ ਨੂੰ ਫਿਲਹਾਲ ਇਕਮੁਸ਼ਤ ਵੱਡੀ ਖਰੀਦਦਾਰੀ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਇੱਕ ਦਿਨ ਪਹਿਲਾਂ 9,680 ਰੁਪਏ ਡਿੱਗੀ ਸੀ ਚਾਂਦੀ
ਇੱਕ ਦਿਨ ਪਹਿਲਾਂ ਚਾਂਦੀ ਦੀ ਕੀਮਤ 9,680 ਰੁਪਏ ਘਟ ਕੇ 1.43 ਲੱਖ ਰੁਪਏ ਪ੍ਰਤੀ ਕਿਲੋ ਰਹਿ ਗਈ ਸੀ। ਇਹ ਪਿਛਲੇ 13 ਮਹੀਨਿਆਂ ਵਿੱਚ ਚਾਂਦੀ ਦਾ ਸਭ ਤੋਂ ਘੱਟ ਭਾਅ ਸੀ।

ਇਸੇ ਦੌਰਾਨ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ ਵੀ 3,907 ਰੁਪਏ ਡਿੱਗ ਕੇ 1.21 ਲੱਖ ਰੁਪਏ ’ਤੇ ਆ ਗਈ ਸੀ। ਹੁਣ ਦੋਵਾਂ ਧਾਤਾਂ ਦੇ ਭਾਅ ਵਿੱਚ ਮੁੜ ਤੇਜ਼ੀ ਆਉਣ ਨਾਲ ਬਾਜ਼ਾਰ ਵਿੱਚ ਖਰੀਦਦਾਰੀ ਦਾ ਰੁਝਾਨ ਵਧਣ ਦੀ ਸੰਭਾਵਨਾ ਹੈ।