ਪੰਜਾਬ ‘ਚ Income Tax ਦਾ ਛਾਪਾ! ਗੁਰੂਗ੍ਰਾਮ ਹੈੱਡ ਆਫਿਸ ਵਾਲੇ ਨਿੱਜੀ ਹਸਪਤਾਲ ‘ਤੇ ਕੱਸਿਆ ਸ਼ਿਕੰਜਾ

Top Trending News ਪੰਜਾਬ ਰਾਸ਼ਟਰੀ

ਪੰਜਾਬ ‘ਚ Income Tax ਦਾ ਛਾਪਾ! ਗੁਰੂਗ੍ਰਾਮ ਹੈੱਡ ਆਫਿਸ ਵਾਲੇ ਨਿੱਜੀ ਹਸਪਤਾਲ ‘ਤੇ ਕੱਸਿਆ ਸ਼ਿਕੰਜਾ

ਬਠਿੰਡਾ / ਗੁਰੂਗ੍ਰਾਮ/ਚੰਡੀਗੜ੍ਹ, 12 ਅਕਤੂਬਰ 2026- ਪੰਜਾਬ ‘ਚ Income Tax ਦੀਆਂ ਵੱਖ-ਵੱਖ ਟੀਮਾਂ ਨੇ ਇੱਕ ਪ੍ਰਮੁੱਖ ਪ੍ਰਾਈਵੇਟ ਹਸਪਤਾਲ ਦੀਆਂ ਬਠਿੰਡਾ ਸਮੇਤ ਵੱਖ-ਵੱਖ ਬ੍ਰਾਂਚਾਂ ‘ਤੇ ਇਕੋ ਸਮੇਂ ਛਾਪੇਮਾਰੀ ਕੀਤੀ ਹੈ।

ਸੂਤਰਾਂ ਅਨੁਸਾਰ, ਗੁਰੂਗ੍ਰਾਮ ਦੇ ਹੈੱਡ ਆਫਿਸ ਦੇ ਨਾਲ-ਨਾਲ ਪੰਜਾਬ ਦੇ ਬਠਿੰਡਾ ਅਤੇ ਹੋਰਨਾਂ ਸ਼ਹਿਰਾਂ ਵਿੱਚ ਸਥਿਤ ਹਸਪਤਾਲ ਦੀਆਂ ਬ੍ਰਾਂਚਾਂ ਵਿੱਚ ਵੀ Income Tax ਦੀਆਂ ਟੀਮਾਂ ਵੱਲੋਂ ਇੱਕੋ ਵੇਲੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

ਹਾਲਾਂਕਿ, Income Tax ਵੱਲੋਂ ਇਹ ਛਾਪੇਮਾਰੀ ਕਿਸ ਖਾਸ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ, ਇਸ ਬਾਰੇ ਅਜੇ ਤੱਕ ਏਜੰਸੀ ਜਾਂ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਨਾ ਹੀ ਹਸਪਤਾਲ ਪ੍ਰਬੰਧਨ ਵੱਲੋਂ ਇਸ ਮਾਮਲੇ ‘ਤੇ ਹੁਣ ਤੱਕ ਕੋਈ ਬਿਆਨ ਜਾਰੀ ਕੀਤਾ ਗਿਆ ਹੈ।