ਵੱਡੀ ਖ਼ਬਰ: ਅਟਾਰੀ ਸਰਹੱਦ ਨੇੜਿਓਂ ਪਾਕਿਸਤਾਨੀ ਨੌਜਵਾਨ ਕਾਬੂ, BSF ਨੇ ਕੀਤੀ ਕਾਰਵਾਈ

Top Trending News ਪੰਜਾਬ

 

ਵੱਡੀ ਖ਼ਬਰ: ਅਟਾਰੀ ਸਰਹੱਦ ਨੇੜਿਓਂ ਪਾਕਿਸਤਾਨੀ ਨੌਜਵਾਨ ਕਾਬੂ, BSF ਨੇ ਕੀਤੀ ਕਾਰਵਾਈ

ਅਟਾਰੀ 12 ਅਕਤੂਬਰ 2026

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੇ ਜਵਾਨਾਂ ਨੇ ਅਟਾਰੀ ਸਰਹੱਦ ਨੇੜੇ ਇੱਕ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨ ਦੀ ਉਮਰ 21 ਸਾਲ ਦੱਸੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਬੀਐੱਸਐੱਫ਼ ਦੀ 100ਵੀਂ ਬਟਾਲੀਅਨ ਦੇ ਜਵਾਨਾਂ ਨੇ ਇਹ ਕਾਰਵਾਈ ਸਰਹੱਦੀ ਚੌਕੀ ਪੁਲ ਮੋਰਾਂ ਨੇੜੇ ਕੀਤੀ। ਕਾਬੂ ਕੀਤੇ ਨੌਜਵਾਨ ਦੀ ਪਛਾਣ ਮੁਹੰਮਦ ਅਵੈਸ ਵਜੋਂ ਹੋਈ ਹੈ। ਉਹ ਇਲਿਆਸ ਮੁਹੰਮਦ ਦਾ ਪੁੱਤਰ ਹੈ ਅਤੇ ਪਾਕਿਸਤਾਨ ਦੇ ਫ਼ੈਸਲਾਬਾਦ ਜ਼ਿਲ੍ਹੇ ਦੇ ਪਿੰਡ ਬਾਠ ਦਾ ਵਸਨੀਕ ਦੱਸਿਆ ਜਾਂਦਾ ਹੈ।

ਸਰਹੱਦੀ ਖੇਤਰ ਵਿੱਚ ਨੌਜਵਾਨ ਦੀ ਮੌਜੂਦਗੀ ਤੋਂ ਬਾਅਦ ਬੀਐੱਸਐੱਫ਼ ਦੇ ਜਵਾਨਾਂ ਨੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ, ਮੁਹੰਮਦ ਅਵੈਸ ਸਰਹੱਦੀ ਖੇਤਰ ਵਿੱਚ ਕਿਵੇਂ ਪਹੁੰਚਿਆ ਅਤੇ ਉਸ ਦੇ ਉੱਥੇ ਆਉਣ ਦਾ ਕੀ ਮਕਸਦ ਸੀ, ਇਸ ਬਾਰੇ ਹਾਲੇ ਹੋਰ ਵੇਰਵੇ ਸਾਹਮਣੇ ਨਹੀਂ ਆਏ।

ਇਸ ਘਟਨਾ ਸਬੰਧੀ ਅਗਲੀ ਕਾਰਵਾਈ ਅਤੇ ਪੁੱਛ-ਪੜਤਾਲ ਦੌਰਾਨ ਹੀ ਨੌਜਵਾਨ ਦੇ ਸਰਹੱਦ ਨੇੜੇ ਪਹੁੰਚਣ ਦੇ ਕਾਰਨਾਂ ਬਾਰੇ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।