ਦੋ ਨਸ਼ਾ ਤਸਕਰ ਕਾਬੂ; 16 ਕਿੱਲੋ 364 ਗ੍ਰਾਮ ਅਫੀਮ ਅਤੇ 25 ਕਿੱਲੋ ਭੁੱਕੀ ਚੂਰਾ ਪੋਸਤ ਬ੍ਰਾਮਦ

Top Trending News ਪੰਜਾਬ
  • ਦੋ ਨਸ਼ਾ ਤਸਕਰ ਕਾਬੂ; 16 ਕਿੱਲੋ 364 ਗ੍ਰਾਮ ਅਫੀਮ ਅਤੇ 25 ਕਿੱਲੋ ਭੁੱਕੀ ਚੂਰਾ ਪੋਸਤ ਬ੍ਰਾਮਦ

ਸੰਗਰੂਰ, 31 ਅਕਤੂਬਰ (ਦੇਸ਼ ਕਲਿੱਕ ਬਿਊਰੋ): ਡਾ. ਰਵਜੋਤ ਗਰੇਵਾਲ, ਐਸ.ਐਸ.ਪੀ., ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ‘‘ਯੁੱਧ ਨਸ਼ਿਆਂ ਵਿਰੁੱਧ’’ ਤਹਿਤ ਕਾਰਵਾਈ ਕਰਦੇ ਵੱਡੀ ਮਾਤਰਾ ਚ ਨਸ਼ੇ ਦੀ ਸਪਲਾਈ/ਤਸਕਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 16 ਕਿੱਲੋ 364 ਗ੍ਰਾਮ ਅਫੀਮ ਸਮੇਤ ਕਾਰ ਨੰਬਰੀ PB-19-N-2955 ਮਾਰਕਾ ਸਵਿਫਟ ਰੰਗ ਚਿੱਟਾ ਅਤੇ 25 ਕਿੱਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਵਾਈ ਗਈ।

ਡਾ. ਰਵਜੋਤ ਗਰੇਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਲਵਿੰਦਰ ਚੀਮਾਂ ਪੀ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਹਰਸਿਮਰਨ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਵਾਧੂ ਚਾਰਜ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਸੁਨਾਮ ਦੀ ਅਗਵਾਈ ਹੇਠ ਇੰਸਪੈਕਟਰ ਗੁਲਾਬ ਸਿੰਘ 43/JRT ਮੁੱਖ ਅਫਸਰ ਥਾਣਾ ਲੌਂਗੋਵਾਲ ਤੇ ਕਾਉਂਟਰ ਇਨਟੈਲੀਜੈਂਸ ਯੂਨਿਟ ਅਤੇ ਸ:ਥ: ਜਸਵਿੰਦਰ ਸਿੰਘ 1259/ਸੰਗ:, ਇੰਚਾਰਜ ਚੌਂਕੀ ਬਡਰੁੱਖਾਂ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸ:ਥ: ਜਸਵਿੰਦਰ ਸਿੰਘ 1259/ਸੰਗ: ਸਮੇਤ ਪੁਲਿਸ ਪਾਰਟੀ ਦੌਰਾਨੇ ਨਾਕਾਬੰਦੀ ਬਾ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਸੰਗਰੂਰ ਨੈਸ਼ਨਲ ਹਾਈਵੇਅ ਰੋਡ ਓਵਰ ਬਰਿੱਜ ਪਾਸ ਬਾ-ਹੱਦ ਪਿੰਡ ਬਡਰੁੱਖਾਂ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਮੁਲਜ਼ਮ ਸਰਬਜੀਤ ਸਿੰਘ ਉਰਫ ਸਰਬਾ ਵਾਸੀ ਢਿੱਲੋਂ ਪੱਤੀ, ਠੀਕਰੀਵਾਲਾ, ਜ਼ਿਲ੍ਹਾ ਬਰਨਾਲਾ ਸਮੇਤ ਕਾਰ ਨੰਬਰੀ PB-19-N-2955 ਮਾਰਕਾ ਸਵਿਫਟ ਰੰਗ ਚਿੱਟਾ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿੱਚੋਂ 16 ਕਿੱਲੋ 364 ਗ੍ਰਾਮ ਅਫੀਮ ਬ੍ਰਾਮਦ ਕਰਵਾਈ ਗਈ। ਜਿਸ ਪਰ ਮੁਕੱਦਮਾ ਨੰਬਰ 204 ਮਿਤੀ 30.10.2026 ਅ/ਧ 18/61/85 NDPS Act ਥਾਣਾ ਲੌਂਗੋਵਾਲ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 30.10.2026 ਨੂੰ ਥਾਣਾ ਚੀਮਾਂ ਦੇ ਏਰੀਆ ਵਿੱਚ ਸ:ਥ: ਸੰਦੀਪ ਕੁਮਾਰ 234/ਸੰਗ:, ਸੀ.ਆਈ.ਏ ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਿਲਾ ਗਸ਼ਤ ਬਾ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਪਿੰਡ ਨਮੋਲ ਨੂੰ ਜਾਂਦੇ ਸਮੇਂ ਮੁਖਬਰ ਖਾਸ ਦੀ ਇਤਲਾਹ ਮਿਲਣ ‘ਤੇ ਮੁਲਜ਼ਮ ਰਾਜ ਰਾਣੀ ਪਤਨੀ ਜਗਤਾਰ ਸਿੰਘ ਉਰਫ ਗੰਡਾ ਵਾਸੀ ਸਟੇਡੀਅਮ ਰੋਡ, ਨਵੀਂ ਅਨਾਜ ਮੰਡੀ ਸੁਨਾਮ ਨੂੰ ਕਾਬੂ ਕਰਕੇ, ਉਸ ਪਾਸੋਂ 25 ਕਿੱਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਵਾ ਕੇ ਮੁਕੱਦਮਾ ਨੰਬਰ 143 ਮਿਤੀ 30.10.2026 ਅ/ਧ 15/61/85 NDPS Act ਥਾਣਾ ਚੀਮਾਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।