Breaking: ਰਾਮ ਮੰਦਰ ਦੇ ਚੰਦਾ-ਚੋਰੀ ਮਾਮਲੇ ਸੁਪਰੀਮ ਕੋਰਟ ’ਚ ਸਰਕਾਰ ਦਾ ਵੱਡਾ ਖੁਲਾਸਾ

Top Trending News ਰਾਸ਼ਟਰੀ

 

Breaking: ਰਾਮ ਮੰਦਰ ਦੇ ਚੰਦਾ-ਚੋਰੀ ਮਾਮਲੇ ਸੁਪਰੀਮ ਕੋਰਟ ’ਚ ਸਰਕਾਰ ਦਾ ਵੱਡਾ ਖੁਲਾਸਾ

ਅਯੁੱਧਿਆ 2 ਨਵੰਬਰ 2026

ਉੱਤਰ ਪ੍ਰਦੇਸ਼ ਦੇ ਅਯੁੱਧਿਆ ਸਥਿਤ ਸ਼੍ਰੀ ਰਾਮ ਜਨਮਭੂਮੀ ਮੰਦਰ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਜਾਂਦੇ ਦਾਨ ਦੀ ਰਕਮ ਵਿੱਚ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਮੰਦਰ ਵਿੱਚ ਦਾਨ ਦੀ ਗਿਣਤੀ ਦੌਰਾਨ ਕੁਝ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਹੀ ਪੈਸਿਆਂ ਦੀ ਕਥਿਤ ਚੋਰੀ ਕੀਤੀ ਗਈ ਸੀ।

ਸੁਪਰੀਮ ਕੋਰਟ ਵਿੱਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਦਾਨ ਪੇਟੀਆਂ ਵਿੱਚੋਂ ਨਕਦੀ ਕੱਢਣ ਅਤੇ ਉਸ ਦੀ ਗਿਣਤੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਹ ਗਿਣਤੀ ਦੌਰਾਨ ਹੀ ਪੈਸੇ ਕੱਢ ਲੈਂਦੇ ਸਨ।

ਸਰਕਾਰ ਮੁਤਾਬਕ, ਕਥਿਤ ਤੌਰ ’ਤੇ ਚੋਰੀ ਕੀਤੀ ਗਈ ਇਹ ਰਕਮ ਮੁਲਜ਼ਮਾਂ ਵੱਲੋਂ ਆਪਣੇ ਨਿੱਜੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਂਦੀ ਸੀ ਜਾਂ ਫਿਰ ਹੋਰ ਥਾਵਾਂ ’ਤੇ ਨਿਵੇਸ਼ ਕਰ ਦਿੱਤੀ ਜਾਂਦੀ ਸੀ।

ਸੁਪਰੀਮ ਕੋਰਟ ਵਿੱਚ ਹੋਏ ਇਸ ਖੁਲਾਸੇ ਤੋਂ ਬਾਅਦ ਮੰਦਰ ਦੇ ਦਾਨ ਦੀ ਰਕਮ ਦੀ ਸੁਰੱਖਿਆ ਅਤੇ ਇਸ ਦੀ ਗਿਣਤੀ ਤੇ ਪ੍ਰਬੰਧਨ ਦੀ ਪ੍ਰਕਿਰਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।