Breaking- 2027 ਤੋਂ NEET-PG ਦਾਖ਼ਲਾ ਪ੍ਰਣਾਲੀ ਵਿੱਚ ਹੋਵੇਗਾ ਵੱਡਾ ਬਦਲਾਅ, ਪਰਸੈਂਟਾਈਲ ਦੀ ਥਾਂ ਲਾਗੂ ਹੋਵੇਗੀ ਦਰਜਾਬੰਦੀ ਪ੍ਰਣਾਲੀ

Top Trending News ਸਿੱਖਿਆ \ ਤਕਨਾਲੋਜੀ ਦਿੱਲੀ ਰਾਸ਼ਟਰੀ

 

Breaking- 2027 ਤੋਂ NEET-PG ਦਾਖ਼ਲਾ ਪ੍ਰਣਾਲੀ ਵਿੱਚ ਹੋਵੇਗਾ ਵੱਡਾ ਬਦਲਾਅ, ਪਰਸੈਂਟਾਈਲ ਦੀ ਥਾਂ ਲਾਗੂ ਹੋਵੇਗੀ ਦਰਜਾਬੰਦੀ ਪ੍ਰਣਾਲੀ

ਨਵੀਂ ਦਿੱਲੀ 4 ਨਵੰਬਰ 2026

ਮੈਡੀਕਲ ਦੀ ਉੱਚ ਸਿੱਖਿਆ (MD/MS) ਹਾਸਲ ਕਰਨ ਦੀ ਤਿਆਰੀ ਕਰ ਰਹੇ ਡਾਕਟਰਾਂ ਅਤੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ NEET-PG ਅਤੇ NEET-SS ਦੀ ਦਾਖ਼ਲਾ ਪ੍ਰਕਿਰਿਆ ਸਬੰਧੀ ਸੁਣਵਾਈ ਦੌਰਾਨ ਦੱਸਿਆ ਹੈ ਕਿ ਸਾਲ 2027 ਤੋਂ NEET-PG ਦੀ ਮੌਜੂਦਾ ਪਰਸੈਂਟਾਈਲ ਪ੍ਰਣਾਲੀ ਖ਼ਤਮ ਕਰਕੇ ਪ੍ਰਾਪਤ ਅੰਕਾਂ ਅਤੇ ਦਰਜੇ ਦੇ ਆਧਾਰ ’ਤੇ ਯੋਗਤਾ ਨਿਰਧਾਰਤ ਕਰਨ ਦੀ ਨਵੀਂ ਪ੍ਰਣਾਲੀ ਲਾਗੂ ਕੀਤੀ ਜਾਵੇਗੀ।

ਕੇਂਦਰ ਸਰਕਾਰ ਅਨੁਸਾਰ, 12 ਮੈਂਬਰੀ ਮਾਹਿਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਇਹ ਤਬਦੀਲੀ ਕੀਤੀ ਜਾ ਰਹੀ ਹੈ। ਕੌਮੀ ਮੈਡੀਕਲ ਕਮਿਸ਼ਨ (NMC) ਨੇ ਵੀ ਇਸ ਤਜਵੀਜ਼ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।

ਨਵੀਂ ਪ੍ਰਣਾਲੀ ਤਹਿਤ ਵਿਦਿਆਰਥੀਆਂ ਦੀ ਯੋਗਤਾ ਦਾ ਮੁਲਾਂਕਣ ਉਨ੍ਹਾਂ ਦੇ ਪ੍ਰੀਖਿਆ ਨਤੀਜਿਆਂ ਅਤੇ ਪ੍ਰਾਪਤ ਦਰਜੇ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਨਾਲ ਦਾਖ਼ਲਾ ਪ੍ਰਕਿਰਿਆ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਹੈ।

ਇਹ ਫ਼ੈਸਲਾ ਮੈਡੀਕਲ ਖੇਤਰ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਮਹੱਤਵਪੂਰਨ ਹੈ। ਹਾਲਾਂਕਿ, ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਸਬੰਧੀ ਵਿਸਥਾਰਤ ਨਿਯਮਾਂ ਅਤੇ ਦਾਖ਼ਲਾ ਪ੍ਰਕਿਰਿਆ ਬਾਰੇ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਰਹੇਗੀ।