ਦਿੱਲੀ-NCR ਦੀ ਹਵਾ ਅਜੇ ਵੀ ਜ਼ਹਿਰੀਲੀ, AQI 348 ’ਤੇ ਪਹੁੰਚਿਆ; ਨੋਇਡਾ ਦੇ ਸੈਕਟਰ-62 ’ਚ 439 ਦਰਜ

Top Trending News ਰਾਸ਼ਟਰੀ

 

ਦਿੱਲੀ-NCR ਦੀ ਹਵਾ ਅਜੇ ਵੀ ਜ਼ਹਿਰੀਲੀ, AQI 348 ’ਤੇ ਪਹੁੰਚਿਆ; ਨੋਇਡਾ ਦੇ ਸੈਕਟਰ-62 ’ਚ 439 ਦਰਜ

ਨਵੀਂ ਦਿੱਲੀ, 14 ਨਵੰਬਰ 2026: ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਨੀਵਾਰ ਸਵੇਰੇ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ ਅਤੇ ਔਸਤ ਏਅਰ ਕੁਆਲਿਟੀ ਇੰਡੈਕਸ (AQI) 348 ਦਰਜ ਕੀਤਾ ਗਿਆ।

ਹਾਲਾਂਕਿ ਇੱਕ ਦਿਨ ਪਹਿਲਾਂ ਇਹ ਅੰਕੜਾ 400 ਤੋਂ ਪਾਰ ਚਲਾ ਗਿਆ ਸੀ, ਪਰ ਮੌਜੂਦਾ ਹਾਲਾਤ ਵੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਸਵੇਰੇ 8 ਵਜੇ ਚਾਂਦਨੀ ਚੌਕ ਵਿੱਚ AQI 391, ਬਵਾਨਾ ਵਿੱਚ 388, ਆਨੰਦ ਵਿਹਾਰ ਵਿੱਚ 378, ਅਲੀਪੁਰ ਵਿੱਚ 371 ਅਤੇ ਅਸ਼ੋਕ ਵਿਹਾਰ ਵਿੱਚ 340 ਦਰਜ ਕੀਤਾ ਗਿਆ।

ਦਿੱਲੀ ਦੇ DTU ਇਲਾਕੇ ਵਿੱਚ ਇਹ ਅੰਕੜਾ 403 ਤੱਕ ਪਹੁੰਚ ਗਿਆ, ਜਦਕਿ ਦਵਾਰਕਾ ਸੈਕਟਰ-8 ਵਿੱਚ 299 ਰਿਹਾ। ਨੋਇਡਾ ਵਿੱਚ ਵੀ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਇੱਥੋਂ ਦੇ ਸੈਕਟਰ-62 ਵਿੱਚ ਸਭ ਤੋਂ ਵੱਧ 439 AQI ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸੈਕਟਰ-110 ਵਿੱਚ 318 ਅਤੇ ਸੈਕਟਰ-39 ਵਿੱਚ 283 ਅੰਕੜਾ ਰਿਹਾ।

ਹਵਾ ਪ੍ਰਦੂਸ਼ਣ ਕਾਰਨ ਦਿੱਲੀ-NCR ਦੇ ਵਸਨੀਕਾਂ ਨੂੰ ਸਾਹ ਲੈਣ ਸਮੇਤ ਸਿਹਤ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।