- ਕਈ ਦਿਨਾਂ ਦੀ ਗਿਰਾਵਟ ਮਗਰੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਆਈ ਤੇਜ਼ੀ
- ਸੋਨਾ ਅੱਜ ₹2,675 ਮਹਿੰਗਾ
- ਚਾਂਦੀ ਦੇ ਭਾਅ ’ਚ ₹5,928 ਦਾ ਵਾਧਾ
ਚੰਡੀਗੜ੍ਹ, 27 ਨਵੰਬਰ 2026 (ਦੇਸ਼ ਕਲਿੱਕ ਬਿਊਰੋ): ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਤੇਜ਼ੀ ਦਰਜ ਕੀਤੀ ਗਈ ਹੈ। ਇੰਡੀਆ ਬੁਲਿਅਨ ਐਂਡ ਜਿਊਲਰਜ਼ ਐਸੋਸੀਏਸ਼ਨ (IBJA) ਮੁਤਾਬਕ, ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 10 ਗ੍ਰਾਮ ਪਿੱਛੇ ₹2,675 ਵਧ ਕੇ ₹1.25 ਲੱਖ ਤੋਂ ਪਾਰ ਪਹੁੰਚ ਗਈ। ਵੀਰਵਾਰ ਨੂੰ ਸੋਨਾ ਲਗਭਗ ₹1.23 ਲੱਖ ’ਤੇ ਸੀ।
ਦੂਜੇ ਪਾਸੇ, ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵੱਡਾ ਵਾਧਾ ਹੋਇਆ ਹੈ। ਇੱਕ ਕਿਲੋ ਚਾਂਦੀ ਦਾ ਭਾਅ ਸ਼ੁੱਕਰਵਾਰ ਨੂੰ ₹5,928 ਚੜ੍ਹ ਕੇ ₹1.53 ਲੱਖ ਤੱਕ ਪਹੁੰਚ ਗਿਆ, ਜਦਕਿ ਵੀਰਵਾਰ ਨੂੰ ਇਸ ਦੀ ਕੀਮਤ ₹1.47 ਲੱਖ ਦੇ ਕਰੀਬ ਸੀ।
ਪਿਛਲੇ ਦੋ ਦਿਨਾਂ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਇਸ ਸਮੇਂ ਦੌਰਾਨ 10 ਗ੍ਰਾਮ ਸੋਨਾ ₹4,278 ਮਹਿੰਗਾ ਹੋਇਆ ਹੈ, ਜਦਕਿ ਇੱਕ ਕਿਲੋ ਚਾਂਦੀ ਦੀ ਕੀਮਤ ਵਿੱਚ ₹10,330 ਦਾ ਉਛਾਲ ਆਇਆ ਹੈ।





