HDFC Bank ਦਾ ਵੱਡਾ ਫ਼ੈਸਲਾ: 1 ਜਨਵਰੀ ਤੋਂ 500 ਰੁਪਏ ਤੱਕ ਦੇ UPI ਲੈਣ-ਦੇਣ ‘ਤੇ ਨਹੀਂ ਆਵੇਗਾ SMS

Top Trending News ਰਾਸ਼ਟਰੀ

 

HDFC Bank ਦਾ ਵੱਡਾ ਫ਼ੈਸਲਾ: 1 ਜਨਵਰੀ ਤੋਂ ₹500 ਤੱਕ ਦੇ UPI ਲੈਣ-ਦੇਣ ’ਤੇ ਨਹੀਂ ਆਵੇਗਾ SMS

ਨਵੀਂ ਦਿੱਲੀ, 28 ਨਵੰਬਰ 2026- HDFC Bank ਦੇ ਗਾਹਕਾਂ ਲਈ ਅਹਿਮ ਖ਼ਬਰ ਹੈ। ਬੈਂਕ ਨੇ UPI ਰਾਹੀਂ ਕੀਤੇ ਜਾਣ ਵਾਲੇ ਲੈਣ-ਦੇਣ ਸਬੰਧੀ SMS ਸੂਚਨਾ ਪ੍ਰਣਾਲੀ ਵਿੱਚ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ਹੈ। ਨਵੇਂ ਨਿਯਮ ਅਨੁਸਾਰ 1 ਜਨਵਰੀ 2027 ਤੋਂ ₹500 ਜਾਂ ਇਸ ਤੋਂ ਘੱਟ ਰਕਮ ਦੇ UPI ਲੈਣ-ਦੇਣ ਲਈ ਗਾਹਕਾਂ ਨੂੰ SMS ਸੂਚਨਾ ਨਹੀਂ ਭੇਜੀ ਜਾਵੇਗੀ।

ਬੈਂਕ ਵੱਲੋਂ ਆਪਣੇ ਗਾਹਕਾਂ ਨੂੰ ਭੇਜੇ ਗਏ ਸੁਨੇਹੇ ਵਿੱਚ ਇਸ ਤਬਦੀਲੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ, ਗਾਹਕਾਂ ਨੂੰ ਸਾਰੇ UPI ਲੈਣ-ਦੇਣ ਦੀ ਜਾਣਕਾਰੀ ਈਮੇਲ ਰਾਹੀਂ ਪਹਿਲਾਂ ਵਾਂਗ ਮਿਲਦੀ ਰਹੇਗੀ। ਇਹ ਸੂਚਨਾ ਲੈਣ-ਦੇਣ ਦੀ ਰਕਮ ਦੀ ਪਰਵਾਹ ਕੀਤੇ ਬਿਨਾਂ ਭੇਜੀ ਜਾਵੇਗੀ।

ਬੈਂਕ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਬੈਂਕ ਖਾਤੇ ਨਾਲ ਦਰਜ ਈਮੇਲ ਪਤੇ ਦੀ ਜਾਂਚ ਕਰ ਲੈਣ ਅਤੇ ਇਹ ਯਕੀਨੀ ਬਣਾਉਣ ਕਿ ਉਹ ਸਹੀ ਤੇ ਚਾਲੂ ਹੈ। ਜੇਕਰ ਕਿਸੇ ਗਾਹਕ ਦਾ ਈਮੇਲ ਪਤਾ ਬਦਲ ਗਿਆ ਹੈ ਤਾਂ ਉਹ ਬੈਂਕ ਰਾਹੀਂ ਆਪਣੇ ਵੇਰਵਿਆਂ ਵਿੱਚ ਸੋਧ ਕਰਵਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਹ ਤਬਦੀਲੀ ਸਿਰਫ਼ ₹500 ਜਾਂ ਇਸ ਤੋਂ ਘੱਟ ਦੇ UPI ਲੈਣ-ਦੇਣ ਲਈ SMS ਸੂਚਨਾਵਾਂ ’ਤੇ ਲਾਗੂ ਹੋਵੇਗੀ। ਇਸ ਤੋਂ ਵੱਧ ਰਕਮ ਦੇ ਲੈਣ-ਦੇਣ ਲਈ SMS ਸੂਚਨਾਵਾਂ ਬਾਰੇ ਇਸ ਐਲਾਨ ਵਿੱਚ ਕੋਈ ਤਬਦੀਲੀ ਨਹੀਂ ਦੱਸੀ ਗਈ।