Birthday ਦਾ Cake ਖਾਣ ਨਾਲ 5 ਸਾਲਾ ਬੱਚੇ ਦੀ ਮੌਤ, ਮਾਤਾ-ਪਿਤਾ ਦੀ ਹਾਲਤ ਨਾਜ਼ੁਕ

ਰਾਸ਼ਟਰੀ

ਬੈਂਗਲੁਰੂ, 8 ਅਕਤੂਬਰ, ਦੇਸ਼ ਕਲਿਕ ਬਿਊਰੋ:
ਬੈਂਗਲੁਰੂ ਦੇ ਭੁਵਨੇਸ਼ਵਰੀ ਨਗਰ ਇਲਾਕੇ ‘ਚ ਸੋਮਵਾਰ ਨੂੰ ਜਨਮਦਿਨ ਦਾ ਕੇਕ ਖਾਣ ਨਾਲ 5 ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਸ ਦੇ ਮਾਤਾ-ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵੇਂ ਕਿਮਸ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹਨ। ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜੋੜੇ ਦੀ ਪਛਾਣ ਬਲਰਾਜ ਅਤੇ ਨਾਗਲਕਸ਼ਮੀ ਵਜੋਂ ਹੋਈ ਹੈ। ਉਨ੍ਹਾਂ ਦੇ ਬੱਚੇ ਦਾ ਨਾਂ ਧੀਰਜ ਸੀ। ਬਲਰਾਜ ਸਵਿਗੀ ਕੰਪਨੀ ਵਿੱਚ ਡਲਿਵਰੀ ਬੁਆਏ ਦਾ ਕੰਮ ਕਰਦਾ ਹੈ। 6 ਅਕਤੂਬਰ ਐਤਵਾਰ ਨੂੰ ਇਕ ਗਾਹਕ ਨੇ ਕੇਕ ਦਾ ਆਰਡਰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬਲਰਾਜ ਕੇਕ ਆਪਣੇ ਘਰ ਲੈ ਆਇਆ।

ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਬਲਰਾਜ ਨੇ ਆਪਣੇ ਬੇਟੇ ਦੇ ਜਨਮਦਿਨ ‘ਤੇ ਸਵਿਗੀ ਰਾਹੀਂ ਬੇਕਰੀ ਤੋਂ ਕੇਕ ਮੰਗਵਾਇਆ ਸੀ। ਉਨ੍ਹਾਂ ਨੇ ਆਪਣੇ ਬੇਟੇ ਧੀਰਜ ਦਾ ਜਨਮ ਦਿਨ ਮਨਾਇਆ। ਪੂਰੇ ਪਰਿਵਾਰ ਨੇ ਮਿਲ ਕੇ ਕੇਕ ਕੱਟਿਆ ਅਤੇ ਖਾਧਾ। ਫਿਰ ਰਾਤ ਦਾ ਖਾਣਾ ਖਾ ਕੇ ਸੌਂ ਗਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।