ਅੱਜ ਦਾ ਇਤਿਹਾਸ

ਰਾਸ਼ਟਰੀ

ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਮਾਲਾ ਸਿਨਹਾ ਦਾ ਜਨਮ 11 ਨਵੰਬਰ 1936 ਨੂੰ ਹੋਇਆ ਸੀ
ਚੰਡੀਗੜ੍ਹ, 11 ਨਵੰਬਰ, ਦੇਸ਼ ਕਲਿਕ ਬਿਊਰੋ :-
ਦੇਸ਼ ਅਤੇ ਦੁਨੀਆਂ ਵਿੱਚ 11 ਨਵੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ 11 ਨਵੰਬਰ ਦੇ ਇਤਿਹਾਸ ਬਾਰੇ :-

  • 11 ਨਵੰਬਰ 1989 ਨੂੰ ਬਰਲਿਨ ਦੀ ਦੀਵਾਰ ਢਾਹੁਣ ਦੀ ਸ਼ੁਰੂਆਤ ਹੋਈ ਸੀ।
  • ਮੌਮੂਨ ਅਬਦੁਲ ਗਯੂਮ 11 ਨਵੰਬਰ 1978 ਨੂੰ ਮਾਲਦੀਵ ਦੇ ਰਾਸ਼ਟਰਪਤੀ ਬਣੇ ਸਨ।
  • ਅੱਜ ਦੇ ਦਿਨ 1975 ਵਿਚ ਅੰਗੋਲਾ ਨੂੰ ਪੁਰਤਗਾਲ ਤੋਂ ਆਜ਼ਾਦੀ ਮਿਲੀ ਸੀ।
  • 11 ਨਵੰਬਰ 1973 ਨੂੰ ਨਵੀਂ ਦਿੱਲੀ ਵਿੱਚ ਪਹਿਲੀ ਅੰਤਰਰਾਸ਼ਟਰੀ ਫਿਲੇਟਲਿਕ ਪ੍ਰਦਰਸ਼ਨੀ ਸ਼ੁਰੂ ਹੋਈ ਸੀ।
  • ਅੱਜ ਦੇ ਦਿਨ 1973 ਵਿੱਚ ਮੈਸੂਰ ਦਾ ਨਾਂ ਬਦਲ ਕੇ ਕਰਨਾਟਕ ਕਰ ਦਿੱਤਾ ਗਿਆ ਸੀ।
  • ਅੱਜ ਦੇ ਦਿਨ 1966 ਵਿੱਚ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪੁਲਾੜ ਯਾਨ ‘ਜੇਮਿਨੀ-12’ ਲਾਂਚ ਕੀਤਾ ਸੀ।
  • 1958 ਵਿਚ 11 ਨਵੰਬਰ ਨੂੰ ਤਤਕਾਲੀ ਸੋਵੀਅਤ ਸੰਘ ਨੇ ਪ੍ਰਮਾਣੂ ਪ੍ਰੀਖਣ ਕੀਤਾ ਸੀ।
  • 1956 ਵਿਚ 11 ਨਵੰਬਰ ਨੂੰ ਹੀ ਭਾਸ਼ਾ ਦੇ ਆਧਾਰ ‘ਤੇ ਮੱਧ ਪ੍ਰਦੇਸ਼ ਰਾਜ ਬਣਿਆ ਸੀ।
  • ਅੱਜ ਦੇ ਦਿਨ 1918 ਵਿੱਚ ਪੋਲੈਂਡ ਨੇ ਆਪਣੇ ਆਪ ਨੂੰ ਇੱਕ ਆਜ਼ਾਦ ਦੇਸ਼ ਘੋਸ਼ਿਤ ਕੀਤਾ ਸੀ।
  • 11 ਨਵੰਬਰ 1905 ਨੂੰ ਪ੍ਰਿੰਸ ਆਫ ਵੇਲਜ਼ ਨੇ ਪ੍ਰਿੰਸ ਆਫ ਵੇਲਜ਼ ਮਿਊਜ਼ੀਅਮ ਦੀ ਨੀਂਹ ਰੱਖੀ ਸੀ।
  • ਅੱਜ ਦੇ ਦਿਨ 1836 ਵਿੱਚ ਚਿਲੀ ਨੇ ਬੋਲੀਵੀਆ ਅਤੇ ਪੇਰੂ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
  • 11 ਨਵੰਬਰ 1811 ਨੂੰ ਕਾਰਥਾਨਾ, ਕੋਲੰਬੀਆ ਨੇ ਸਪੇਨ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ ਸੀ।
  • ਅੱਜ ਦੇ ਦਿਨ 1745 ਵਿੱਚ ਚਾਰਲਸ ਐਡਵਰਡ ਸਟੂਅਰਟ ਉਰਫ ਬੋਨੀ ਪ੍ਰਿੰਸ ਚਾਰਲੀ ਦੀ ਫੌਜ ਇੰਗਲੈਂਡ ਵਿੱਚ ਦਾਖਲ ਹੋਈ ਸੀ।
  • ਅੱਜ ਦੇ ਦਿਨ 1943 ਵਿੱਚ ਭਾਰਤੀ ਪਰਮਾਣੂ ਵਿਗਿਆਨੀ ਅਨਿਲ ਕਾਕੋਡਕਰ ਦਾ ਜਨਮ ਹੋਇਆ ਸੀ।
  • ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਮਾਲਾ ਸਿਨਹਾ ਦਾ ਜਨਮ 11 ਨਵੰਬਰ 1936 ਨੂੰ ਹੋਇਆ ਸੀ।
  • ਅੱਜ ਦੇ ਦਿਨ 1936 ਵਿੱਚ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਕੈਲਾਸ਼ ਵਾਜਪਾਈ ਦਾ ਜਨਮ ਹੋਇਆ ਸੀ।
  • ਭਾਰਤੀ ਕਾਮੇਡੀਅਨ ਜੌਨੀ ਵਾਕਰ ਦਾ ਜਨਮ 11 ਨਵੰਬਰ 1926 ਨੂੰ ਹੋਇਆ ਸੀ।
  • ਅੱਜ ਦੇ ਦਿਨ 1924 ਵਿੱਚ ਭਾਰਤੀ ਰਿਜ਼ਰਵ ਬੈਂਕ ਦੇ 14ਵੇਂ ਗਵਰਨਰ ਆਈ.ਜੀ. ਪਟੇਲ ਦਾ ਜਨਮ ਹੋਇਆ ਸੀ।
  • 11 ਨਵੰਬਰ 1888 ਨੂੰ ਪ੍ਰਸਿੱਧ ਭਾਰਤੀ ਕ੍ਰਾਂਤੀਕਾਰੀ ਅਤੇ ਸਿਆਸਤਦਾਨ ਜੇ. ਬੀ. ਕ੍ਰਿਪਲਾਨੀ ਦਾ ਜਨਮ ਹੋਇਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।