ਗੈਸ ਸਿਲੰਡਰ ਹੋਏ ਸਸਤੇ

ਪੰਜਾਬ

ਨਵੀਂ ਦਿੱਲੀ, 1 ਜਨਵਰੀ 2025, ਦੇਸ਼ ਕਲਿੱਕ ਬਿਓਰੋ :

ਨਵੇਂ ਸਾਲ ਮੌਕੇ ਲੋਕਾਂ ਲਈ ਕੁਝ ਰਾਹਤ ਵਾਲੀ ਖਬਰ ਹੈ ਕਿ ਅੱਜ ਗੈਸ ਸਿਲੰਡਰਾਂ ਦੀਆਂ ਕੀਮਤਾਂ ਸਸਤੀਆਂ ਹੋਈਆਂ ਹਨ। ਐਲਪੀਜੀ ਸਿਲੰਡਰ ਅੱਜ ਤੋਂ 14 ਰੁਪਏ 50 ਪੈਸੇ ਸਸਤਾ ਹੋਇਆ ਹੈ। ਐਲਪੀਜੀ ਗੈਸ ਸਿਲੰਡਰ ਦੇ ਰੇਟ ਇਹ ਕੇਵਲ 19 ਕਿਲੋ ਵਾਲੇ ਕਾਮਰਸ਼ੀਅਲ ਐਲਪੀਜੀ ਸਿਲੰਡਰ ਵਿੱਚ ਹੋਵੇਗੀ। ਘਰੇਲੂ ਗੈਸ ਸਿਲੰਡਰ 14 ਕਿਲੋ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ।

ਦਿੱਲੀ ਵਿੱਚ ਅੱਜ ਤੋਂ 19 ਕਿਲੋ ਵਾਲਾ ਇੰਡੇਨ ਦਾ ਸਿਲੰਡਰ 1804 ਰੁਪਏ ਵਿੱਚ ਮਿਲੇਗਾ। ਪਿਛਲੇ ਮਹੀਨੇ 1818.50 ਰੁਪਏ ਕੀਮਤ ਸੀ। ਕੋਲਕਾਤਾ ਵਿੱਚ ਇਹ ਕਾਮਰਸ਼ੀਅਲ ਸਿਲੰਡਰ ਹੁਣ 1911 ਰੁਪਏ ਦਾ ਹੋਵੇਗਾ, ਜੋ ਪਿਛਲੇ ਮਹੀਨੇ ਦਸੰਬਰ ਵਿੱਚ 1927 ਰੁਪਏ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।