ਲੁਧਿਆਣਾ, 1 ਜਨਵਰੀ 2025, ਦੇਸ਼ ਕਲਿੱਕ ਬਿਓਰੋ :
ਪੰਜਾਬੀ ਗਾਇਕ ਦਲਜੀਤ ਦੋਸਾਂਝ ਦਾ ਅੱਜ ਬੀਤੇ ਰਾਤ ਨੂੰ ਲੁਧਿਆਣਾ ਵਿਖੇ ਕੰਸਰਟ ਹੋਇਆ। ਦਿਲਜੀਤ ਦੋਸਾਂਝ ਨੇ ਨਵੇਂ ਸਾਲ ਮੌਕੇ ਲੁਧਿਆਣਾ ਵਿੱਚ ਦਿਲ ਲੁਮਿਨਾਟੀ ਟੂਰ ਵਿੱਚ ਦਰਸਕਾਂ ਨੂੰ ਝੁੰਮਣ ਲਗਾ ਦਿੱਤਾ। ਪ੍ਰੋਗਰਾਮ ਦੌਰਾਨ ਦਿਲਜੀਤ ਦੋਸਾਂਝ ਨੇ ਪੰਜਾਬੀ ਮਸ਼ਹੂਰ ਗਾਇਕ ਮੁਹੰਮਦ ਸਦੀਕ ਨੂੰ ਵੀ ਸਟੇਜ਼ ਉਤੇ ਬੁਲਾ ਕੇ ਉਸ ਨਾਲ ਮਲਕੀ ਕੀਮਾ ਗਾਇਆ।
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ
ਦਿਲਜੀਤ ਦੋਸਾਂਝ ਨੇ ਕਿਹਾ ਕਿ ਮੇਰੀ ਇੱਛਾ ਸੀ ਕਿ ਮੈਂ ਇਸ ਵਾਰ ਆਪਣਿਆਂ ਵਿੱਚ ਆਪਣੇ ਸ਼ਹਿਰ ਲੁਧਿਆਣਾ ਵਿੱਚ ਨਵਾਂ ਸਾਲ ਮੁਨਾਵਾਂ। ਮੇਰੀ ਇੱਛਾ ਅੱਜ ਪੂਰੀ ਹੋ ਗਈ। ਉਨ੍ਹਾਂ ਕਿਹਾ ਕਿ ਮੈਂ ਕਿਤੇ ਵੀ ਜਦੋਂ ਫਸ ਜਾਂਦਾ ਹਾਂ ਤਾਂ ਸੋਚਦਾ ਹਾਂ ਕਿ ਯਾਰ ਮੈਂ ਲੁਧਿਆਣਾ ਤੋਂ ਹਾਂ ਐਨੀ ਟੈਂਸ਼ਨ ਨਹੀਂ ਲੈਣੀ। ੳਨ੍ਹਾਂ ਕਿਹਾ ਕਿ ਇਸੇ ਸ਼ਹਿਰ ਵਿੱਚ ਮੈਂ ਬਚਪਨ ਗੁਜਾਰਿਆ ਹੈ। ਇਸੇ ਸ਼ਹਿਰ ਨੇ ਮੈਨੂੰ ਵੱਡੇ ਸੁਪਨੇ ਦਿਖਾ ਕੇ ਪੂਰੇ ਕਰਨ ਲਈ ਹੌਂਸਲਾ ਦਿੱਤਾ ਹੈ।




