ਚੰਡੀਗੜ੍ਹ, 1 ਜਨਵਰੀ, ਦੇਸ਼ ਕਲਿੱਕ ਬਿਓਰੋ :
ਨਵੇਂ ਸਾਲ ਦੀਆਂ ਮੁਬਾਰਕਾਂ ਦੇ ਨਾਲ, ਅੱਜ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ ਕਰ ਰਹੇ ਹਾਂ। 1 ਜਨਵਰੀ ਨਾਲ ਜੁੜੀਆਂ ਬਹੁਤ ਅਹਿਮ ਜਾਣਕਾਰੀਆਂ ਹਨ। ਅੱਜ ਦੇ ਦਿਨ ਪੰਜਾਬ, ਦੇਸ਼ ਅਤੇ ਦੁਨੀਆ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ।
1622 – ਈਸਾਈ ਚਰਚ ਵਿਚ ਵੀ ਪਹਿਲੀ ਜਨਵਰੀ ਤੋਂ ਨਵੇਂ ਸਾਲ ਦਾ ਮੁੱਢ ਗਿਣਿਆ ਜਾਣਾ ਸ਼ੁਰੂ ਹੋਇਆ। ਪਹਿਲਾਂ 25 ਮਾਰਚ ਨੂੰ ਸ਼ੁਰੂ ਹੋਇਆ ਕਰਦਾ ਸੀ।
1700 – ਰੂਸ ਨੇ ਜੂਲੀਅਨ ਕੈਲੰਡਰ ਅਪਣਾਇਆ। 1801 – ਗਰੇਟ ਬ੍ਰਿਟੇਨ (ਇੰਗਲੈਂਡ ਤੇ ਸਕਾਟਲੈਂਡ) ਅਤੇ ਆਇਰਲੈਂਡ ਨੂੰ ਇਕੱਠਿਆ ਕਰ ਕੇ ਯੂਨਾਈਟਡ ਕਿੰਗਡਮ (ਯੂ.ਕੇ.) ਬਣਾ ਦਿੱਤਾ ਗਿਆ।
1806 – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚ ਅਹਿਦਨਾਮਾ ਹੋਇਆ।
1863 – ਅਮਰੀਕਾ ਦੇ ਪ੍ਰੈਜ਼ੀਡੈਂਟ ਲਿੰਕਨ ਨੇ ਅਮਰੀਕਾ ਵਿਚ ਗ਼ੁਲਾਮੀ ਖ਼ਤਮ ਕਰਨ ਦੇ ਐਲਾਨ-ਨਾਮੇ ‘ਤੇ ਦਸਤਖ਼ਤ ਕੀਤੇ।
1877 – ਇੰਗਲੈਂਡ ਦੀ ਰਾਣੀ ਵਿਕਟੋਰੀਆ ਭਾਰਤ ਦੀ ਮਹਾਰਾਣੀ ਵੀ ਐਲਾਨੀ ਗਈ।
1925 – ਨਾਰਵੇ ਦੀ ਰਾਜਧਾਨੀ ਕਰਿਸਚੀਆਨਾ ਦਾ ਨਾਂ ਓਸਲੋ ਰਖ ਦਿੱਤਾ ਗਿਆ।
1973 – ਇੰਗਲੈਂਡ ਯੂਰਪੀਨ ਯੂਨੀਅਨ ਵਿਚ ਸ਼ਾਮਿਲ ਹੋਇਆ। ਪਹਿਲਾਂ ਫ਼ਰਾਂਸ ਨੇ ਇਸ ਨੂੰ ਮੈਂਬਰ ਨਹੀਂ ਸੀ ਬਣਨ ਦਿੱਤਾ। 2015 ਵਿਚ ਇਕ ਰਾਏਸ਼ੁਮਾਰੀ ਰਾਹੀਂ ਇੰਗਲੈਂਡ ਨੇ ਇਸ ‘ਯੂਨੀਅਨ’ ਵਿਚੋਂ ਬਾਹਰ ਆਉਣ ਦਾ ਫ਼ੈਸਲਾ ਕਰ ਲਿਆ।
1978 – ਏਅਰ ਇੰਡੀਆ ਦੇ ਜਹਾਜ਼ ਦਾ ਬੰਬਈ ਕੋਲ ਹਾਦਸਾ ਹੋਇਆ ਜਿਸ ਵਿਚ 213 ਲੋਕ ਮਾਰੇ ਗਏ।
1985 – ਇੰਗਲੈਂਡ ਵਿਚ ਪਹਿਲੀ ਮੋਬਾਈਲ ਫ਼ੋਨ ਕਾਲ ਕੀਤੀ ਗਈ।
1999 – ਯੂਰਪ ਦੇ 11 ਮੁਲਕਾਂ ਨੇ ਸਾਂਝੀ ਕਰੰਸੀ ‘ਯੂਰੋ’ ਸ਼ੁਰੂ ਕੀਤੀ।
2000 – ਦੁਨੀਆਂ ਭਰ ਵਿਚ ਦੂਜੇ ਮਿਲੈਨੀਅਮ ਦੀ ਸ਼ੁਰੂਆਤ ਮਨਾਉਣ ਵਾਸਤੇ ਜਸ਼ਨ ਕੀਤੇ ਗਏ। ਇਹ ਵੀ ਚਰਚਾ ਚਲਿਆ ਕਿ ਨਵੀਂ ਮਿਲੈਨੀਅਮ ਦੀ ਸ਼ੁਰੂਆਤ ਤਾਂ ਪਹਿਲੀ ਜਨਵਰੀ 2001 ਨੂੰ ਬਣਦੀ ਹੈ। ਇਨ੍ਹੀਂ ਦਿਨੀ ‘ਵਾਈ 2 ਕੇ’ ਦੀ ਵਾਇਰਸ ਸ਼ੁਰੂ ਹੋਣ ਦਾ ਰੋਲਾ ਵੀ ਪਾਇਆ ਗਿਆ। ਪਰ ਅਜਿਹਾ ਕੁਝ ਵੀ ਨਾ ਹੋਇਆ।
2010 – ਪਾਕਿਸਤਾਨ ਵਿਚ ਸੂਬਾ ਸਰਹੱਦ ਦੇ ਨਗਰ ਲੱਕੀ ਮਰਵਾਤ ਵਿਚ ਆਤਮਘਾਤੀ ਬੰਬਾਰ ਨੇ ਬੰਬ ਚਲਾ ਕੇ 88 ਲੋਕ ਮਾਰ ਦਿੱਤੇ।




