ਸਾਈਬਰ ਕ੍ਰਾਈਮ ਪੁਲਿਸ ਨੇ ਸੁਲਝਾਇਆ ਹਾਊਸ ਅਰੈਸਟ ਮਾਮਲਾ, ਤਿੰਨ ਗ੍ਰਿਫਤਾਰ

Published on: January 29, 2025 10:49 am

ਚੰਡੀਗੜ੍ਹ

ਸਾਈਬਰ ਕ੍ਰਾਈਮ ਪੁਲਿਸ ਨੇ ਸੁਲਝਾਇਆ ਹਾਊਸ ਅਰੈਸਟ ਮਾਮਲਾ, ਤਿੰਨ ਗ੍ਰਿਫਤਾਰ

ਚੰਡੀਗੜ੍ਹ: 29 ਜਨਵਰੀ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਹਾਊਸ ਅਰੈਸਟ ਕਰਕੇ ਵਰਚੁਅਲ ਕਾਲਾਂ ਰਾਹੀਂ ਪੈਸੇ ਵਸੂਲਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਸ੍ਰੀ ਹਰੀਨਾਥ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 2 ਅਕਤੂਬਰ 24 ਨੂੰ ਉਸ ਦੇ ਮੋਬਾਈਲ ‘ਤੇ ਕਾਲ ਆਈ ਸੀ।
ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸ ਦੇ ਆਧਾਰ ਕਾਰਡ ਦੇ ਵਿਰੁੱਧ ਇੱਕ ਸਿਮ ਕਾਰਡ ਜਾਰੀ ਕੀਤਾ ਗਿਆ ਹੈ ਅਤੇ ਉਸ ਮੋਬਾਈਲ ਨੰਬਰ ਰਾਹੀਂ ਕਈ ਧੋਖਾਧੜੀ ਕੀਤੀਆਂ ਗਈਆਂ ਹਨ। ਕਾਲਰ ਨੇ ਉਸਨੂੰ ਵਟਸਐਪ ਨੰਬਰ ਤੇ ਮੁੰਬਈ ਪੁਲਿਸ ਨਾਲ ਗੱਲ ਕਰਨ ਲਈ ਕਿਹਾ, ਜਿੱਥੇ ਪੁਲਿਸ ਅਧਿਕਾਰੀ ਨੇ ਉਸਨੂੰ ਦੱਸਿਆ ਕਿ ਉਹ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਾਮਲ ਹੈ ਅਤੇ ਉਸ ਦਾ ਕੇਨਰਾ ਬੈਂਕ ਵਿੱਚ ਇੱਕ ਖਾਤਾ ਵੀ ਹੈ, ਜਿਸ ਵਿੱਚ 6 ਕਰੋੜ 80 ਲੱਖ ਰੁਪਏ ਦਾ ਲੈਣ-ਦੇਣ ਹੋਇਆ ਹੈ, ਜਿਸ ਵਿੱਚ ਹਰੀਨਾਥ ਨੂੰ 10 ਫੀਸਦੀ ਕਮਿਸ਼ਨ ਮਿਲਿਆ ਹੈ। ਪੁਲੀਸ ਅਧਿਕਾਰੀ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਕੁਝ ਸਮੇਂ ਵਿੱਚ ਉਸ ਦੇ ਸਾਰੇ ਮੋਬਾਈਲ ਨੰਬਰ ਵੀ ਬੰਦ ਕਰ ਦਿੱਤੇ ਜਾਣਗੇ।
ਜਾਂਚ ਦੌਰਾਨ ਪੁਲਸ ਨੇ ਸ਼ੱਕੀ ਵਿਅਕਤੀ ਦੀ ਜਾਣਕਾਰੀ ਹਾਸਲ ਕੀਤੀ ਅਤੇ ਪਤਾ ਲੱਗਾ ਕਿ ਸ਼੍ਰੀ ਹਰੀਨਾਥ ਨੂੰ ਜੋ ਵਰਚੁਅਲ ਕਾਲ ਅਤੇ ਵਟਸਐਪ ਆਇਆ ਸੀ, ਉਹ ਕੰਬੋਡੀਆ ਤੋਂ ਸੀ। ਸ਼ੱਕੀ ਖਾਤੇ ਦੀ ਕੇਵਾਈਸੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਇਸ ਤੋਂ ਬਾਅਦ, ਨਵੀਂ ਦਿੱਲੀ ਅਤੇ ਐਨਸੀਆਰ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਤੋਂ ਇਲਾਵਾ, ਇਕ ਹੋਰ ਸ਼ੱਕੀ, ਹਸਨੈਨ ਹੈਦਰ ਨੂੰ ਯੁ ਪੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਬਰਾਮਦ ਕੀਤਾ ਹੈ, ਜੋ ਅਪਰਾਧ ਵਿੱਚ ਵਰਤਿਆ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।