ਪੰਜਾਬ ਦੇ ਇੱਕ ਸਟੇਡੀਅਮ ‘ਚ 22 ਸਾਲਾ ਲੜਕੀ ਨਾਲ ਬਲਾਤਕਾਰ

ਪੰਜਾਬ

ਜਲੰਧਰ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਇਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪੰਜਾਬ ਦੇ ਇੱਕ ਸਟੇਡੀਅਮ ਕੰਪਲੈਕਸ ਵਿਚ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਹੰਸਰਾਜ ਸਟੇਡੀਅਮ ‘ਚ ਉਕਤ ਘਟਨਾ ਵਾਪਰੀ। ਨੌਜਵਾਨ ਬਿਹਾਰ ਤੋਂ ਲੜਕੀ ਨੂੰ ਵਰਗਲਾ ਕੇ ਇੱਥੇ ਲੈ ਆਇਆ। ਥਾਣਾ ਡਵੀਜ਼ਨ ਨੰਬਰ-4 ਦੀ ਪੁਲੀਸ ਨੇ ਮੁਕੇਸ਼ ਯਾਦਵ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਘਟਨਾ ਦੀ ਜਾਂਚ ਜਾਰੀ ਹੈ।
ਜਾਣਕਾਰੀ ਮੁਤਾਬਕ ਬਲਾਤਕਾਰ ਦੇ ਮੁਲਜ਼ਮ ਮੁਕੇਸ਼ ਦਾ ਪਿਤਾ ਹੰਸਰਾਜ ਸਟੇਡੀਅਮ ਦੇ ਅੰਦਰ ਕੰਮ ਕਰਦਾ ਹੈ। ਬੇਟਾ ਮੁਕੇਸ਼ ਵੀ ਉਸ ਦੇ ਨਾਲ ਰਹਿੰਦਾ ਹੈ। ਲੜਕੀ ਦਾ ਸਿਵਲ ਹਸਪਤਾਲ ਜਲੰਧਰ ਵਿਖੇ ਮੈਡੀਕਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਵਿਚਾਲੇ ਗੱਲਬਾਤ ਚੱਲ ਰਹੀ ਸੀ। ਇਸ ਤੋਂ ਪਹਿਲਾਂ ਵੀ ਉਕਤ ਲੜਕੀ ਮੁਕੇਸ਼ ਨਾਲ ਜਲੰਧਰ ਆਈ ਸੀ। ਪਰ ਇਸ ਵਾਰ ਜਦੋਂ ਬਿਹਾਰ ਦੀ 22 ਸਾਲਾ ਲੜਕੀ ਮੁਕੇਸ਼ ਨਾਲ ਜਲੰਧਰ ਆਈ ਤਾਂ ਮੁਕੇਸ਼ ਨੇ 2 ਅਪ੍ਰੈਲ ਤੋਂ 4 ਅਪ੍ਰੈਲ ਦਰਮਿਆਨ ਹੰਸ ਰਾਜ ਹੰਸ ਸਟੇਡੀਅਮ ਦੇ ਅਹਾਤੇ ‘ਚ ਲੜਕੀ ਨਾਲ ਬਲਾਤਕਾਰ ਕੀਤਾ।
ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਕਿਸੇ ਤੀਜੇ ਵਿਅਕਤੀ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਤੁਰੰਤ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਅਤੇ ਮੁਲਜ਼ਮ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਉਕਤ ਲੜਕੀ ਨੇ ਮੁਕੇਸ਼ ਖਿਲਾਫ ਬਿਆਨ ਦਰਜ ਕਰਵਾਏ ਹਨ। ਨਾਲ ਹੀ, ਫਿਲਹਾਲ ਪੁਲਿਸ ਮਾਮਲੇ ਵਿੱਚ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੀ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।