ਅੱਜ ਦਾ ਇਤਿਹਾਸ

ਕੌਮਾਂਤਰੀ ਪੰਜਾਬ ਰਾਸ਼ਟਰੀ

30 ਜੂਨ 1894 ਨੂੰ ਲੰਡਨ ਵਿੱਚ ਟਾਵਰ ਬ੍ਰਿਜ ਖੋਲ੍ਹਿਆ ਗਿਆ ਸੀ
ਚੰਡੀਗੜ੍ਹ, 30 ਜੂਨ, ਦੇਸ਼ ਕਲਿਕ ਬਿਊਰੋ :
ਦੇਸ਼ ਤੇ ਦੁਨੀਆ ਵਿੱਚ 30 ਜੂਨ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈਆਂ। 30 ਜੂਨ ਦਾ ਇਤਿਹਾਸ ਇਸ ਪ੍ਰਕਾਰ ਹੈ :-

  • 30 ਜੂਨ 2012 ਨੂੰ ਮੁਹੰਮਦ ਮੁਰਸੀ ਮਿਸਰ ਦੇ ਰਾਸ਼ਟਰਪਤੀ ਬਣੇ ਸਨ।
  • 2005 ਵਿੱਚ ਇਸ ਦਿਨ ਬ੍ਰਾਜ਼ੀਲ ਨੇ ਕਨਫੈਡਰੇਸ਼ਨ ਫੁੱਟਬਾਲ ਕੱਪ ਜਿੱਤਿਆ ਸੀ।
  • 2005 ਵਿੱਚ ਇਸ ਦਿਨ ਸਪੇਨ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ।
  • 30 ਜੂਨ 2000 ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਅਮਰੀਕਾ ਵਿੱਚ ਡਿਜੀਟਲ ਦਸਤਖਤਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ।
  • 1997 ਵਿੱਚ ਇਸ ਦਿਨ ਹਾਂਗਕਾਂਗ ਵਿੱਚ ਬ੍ਰਿਟਿਸ਼ ਰਾਜ ਦਾ ਅੰਤ ਹੋਇਆ।
  • 30 ਜੂਨ 1960 ਨੂੰ ਅਮਰੀਕਾ ਨੇ ਕਿਊਬਾ ਤੋਂ ਖੰਡ ਦੀ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਸੀ।
  • 1938 ਵਿੱਚ ਇਸ ਦਿਨ ਕਾਰਟੂਨ ਸੁਪਰਮੈਨ ਪਹਿਲੀ ਵਾਰ ਇੱਕ ਕਾਮਿਕ ਵਿੱਚ ਨਜ਼ਰ ਆਇਆ ਸੀ।
  • 30 ਜੂਨ 1894 ਨੂੰ ਲੰਡਨ ਵਿੱਚ ਟਾਵਰ ਬ੍ਰਿਜ ਖੋਲ੍ਹਿਆ ਗਿਆ ਸੀ।
  • 1894 ਵਿੱਚ ਇਸ ਦਿਨ ਪੈਰਿਸ ਦੇ ਸੋਲਬਨ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ।
  • 30 ਜੂਨ 1876 ਨੂੰ ਸਰਬੀਆ ਨੇ ਤੁਰਕੀ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
  • 1868 ਵਿੱਚ ਇਸ ਦਿਨ ਕ੍ਰਿਸਟੋਫਰ ਸ਼ਲੇਅਸ ਨੇ ਟਾਈਪਰਾਈਟਰ ਦਾ ਪੇਟੈਂਟ ਪ੍ਰਾਪਤ ਕੀਤਾ ਸੀ।
  • 30 ਜੂਨ 1894 ਨੂੰ ਯਹੂਦੀਆਂ ਨੂੰ ਸਵਿਟਜ਼ਰਲੈਂਡ ਦੇ ਬਰਨ ਸੂਬੇ ‘ਚੋਂ ਬਾਹਰ ਕੱਢ ਦਿੱਤਾ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।