ਚੰਡੀਗੜ੍ਹ, 2 ਜੁਲਾਈ, ਦੇਸ਼ ਕਲਿੱਕ ਬਿਓਰੋ :
ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਜੀਠੀਏ ਦੀ ਪੇਸ਼ੀ ਮੌਕੇ ਵੱਡੀ ਗਿਣਤੀ ਅਕਾਲੀ (Shiromani Akali Dal) ਆਗੂਆਂ ਨੇ ਅੱਜ ਪਹੁੰਚਣਾ ਸੀ। ਇਸ ਤੋਂ ਪਹਿਲਾਂ ਹੀ ਪੁਲਿਸ ਨੇ ਕਈ ਆਗੂਆਂ ਨੂੰ ਘਰਾਂ ਵਿੱਚ ਡਿਟੇਨ ਕਰ ਲਿਆ ਹੈ ਅਤੇ ਕਈਆਂ ਨੂੰ ਰਸਤੇ ਵਿੱਚ ਨਾਕੇ ਲਗਾ ਕੇ ਰੋਕ ਲਿਆ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ‘ਚ ਪੇਸ਼ ਕਰੇਗੀ
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁਲਿਸ ਵੱਲੋਂ ਪਿੰਡ ਕਲੌਤਾ ਵਿਚ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੂੰ ਘਰ ਵਿੱਚ ਪੁਲਿਸ ਵੱਲੋ ਡੇਟਨ ਕੀਤਾ ਗਿਆ ਡਟੇਨ। ਸੰਦੀਪ ਸਿੰਘ ਕਲੋਤਾ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਕੇਸ ਪਾਏ ਜਾ ਰਹੇ ਨੇ ਅਤੇ ਉਨਾਂ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ । ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਆਮ ਆਦਮੀ ਸਰਕਾਰ ਦੀ ਧੱਕੇਸ਼ਾਹੀ ਹੈ ।
ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਸਰਕਾਰ ਦਾ ਵਿਰੋਧ ਕਰਨ ਲਈ ਪਹੁੰਚ ਰਹੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ਪੁਲਸ ਨੇ ਬਿਆਸ ਦਰਿਆ ਦਾ ਪੁੱਲ ਬੰਦ ਕਰਕੇ ਓਥੇ ਹੀ ਰੋਕ ਲਿਆ।
ਮਾਲੇਰਕੋਟਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ (Zahida Suleman) ਨੂੰ ਪੁਲਿਸ ਨੇ ਸਵੇਰ ਤੋਂ ਹੀ ਘਰ ਵਿੱਚ ਰੋਕ ਦਿੱਤਾ। ਘਰ ਤੋਂ ਨਿਕਲਣ ਲਈ ਜ਼ਾਹਿਦਾ ਸੁਲੇਮਾਨ ਦੀ ਪੁਲਿਸ ਨਾਲ ਤਿੱਖੀ ਬਹਿਸ਼ਬਾਜ਼ੀ ਵੀ ਹੋਈ। ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪੁਲਿਸ ਬਿਨਾਂ ਕਿਸੇ ਕਸੂਰ ਤੋਂ ਉਸ ਨੂੰ ਘਰ ਵਿੱਚ ਬੰਦ ਕਰ ਰਹੀ ਹੈ। ਇਹ ਅਣਐਲਾਨੀ ਐਂਮਰਜੈਂਸੀ ਨਾਲੋਂ ਵੀ ਵੱਧ ਹੋ ਗਿਆ ਕਿ ਕਿਸੇ ਨੂੰ ਬਿਨਾਂ ਕਸੂਰ ਤੋਂ ਵੀ ਘਰੋਂ ਨਾ ਨਿਕਲਣ ਦਿੱਤਾ ਜਾਵੇ।