ਅਯੁੱਧਿਆ : ਧਮਾਕੇ ਕਾਰਨ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

ਰਾਸ਼ਟਰੀ

ਅਯੁੱਧਿਆ, 10 ਅਕਤੂਬਰ, ਦੇਸ਼ ਕਲਿਕ ਬਿਊਰੋ :
ਅਯੁੱਧਿਆ ਦੇ ਰਾਮ ਮੰਦਰ ਤੋਂ ਲਗਭਗ 25 ਕਿਲੋਮੀਟਰ ਦੂਰ ਪੁਰਾ ਕਲੰਦਰ ਥਾਣਾ ਖੇਤਰ ਵਿੱਚ ਵੀਰਵਾਰ ਸ਼ਾਮ ਨੂੰ ਹੋਏ ਧਮਾਕੇ ਤੋਂ ਬਾਅਦ ਇੱਕ ਘਰ ਪੂਰੀ ਤਰ੍ਹਾਂ ਢਹਿ ਗਿਆ। ਧਮਾਕੇ ਦੀ ਆਵਾਜ਼ ਇੱਕ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਅਤੇ ਮਲਬਾ 200 ਮੀਟਰ ਦੂਰ ਤੱਕ ਖਿੰਡਿਆ ਹੋਇਆ ਸੀ।
ਮਲਬੇ ਹੇਠ ਦੱਬਣ ਕਾਰਨ ਇੱਕ ਪਿਤਾ, ਦੋ ਪੁੱਤਰਾਂ, ਧੀ ਅਤੇ ਸਾਲ਼ੀ ਦੀ ਮੌਤ ਹੋ ਗਈ। ਪਿਤਾ ਦੇ ਚੀਥੜੇ ਉੱਡ ਗਏ। ਪਤਨੀ ਲਾਪਤਾ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਅਧਿਕਾਰੀ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ। ਪੁਲਿਸ ਨੇ ਨੇੜਲੇ ਘਰਾਂ ਨੂੰ ਖਾਲੀ ਕਰਵਾ ਲਿਆ ਅਤੇ ਨਿਵਾਸੀਆਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਪੁਲਿਸ ਨੇ ਮਲਬੇ ਵਿੱਚੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਹੋਰ ਲੋਕਾਂ ਦੇ ਫਸੇ ਹੋਣ ਦੇ ਡਰੋਂ, ਮਲਬਾ ਹਟਾਉਣ ਲਈ ਇੱਕ ਜੇਸੀਬੀ ਦੀ ਵਰਤੋਂ ਕੀਤੀ ਗਈ। ਚਸ਼ਮਦੀਦਾਂ ਦੇ ਅਨੁਸਾਰ, ਜਿਸ ਘਰ ਵਿੱਚ ਧਮਾਕਾ ਹੋਇਆ ਸੀ, ਉੱਥੇ ਇੱਕ ਫਟਿਆ ਹੋਇਆ ਕੁੱਕਰ ਅਤੇ ਇੱਕ ਸਿਲੰਡਰ ਮਿਲਿਆ ਸੀ। ਇੱਕ ਸਾਲ ਪਹਿਲਾਂ ਵੀ, ਪਿੰਡ ਵਿੱਚ ਇੱਕ ਧਮਾਕਾ ਹੋਇਆ ਸੀ, ਜਿਸ ਵਿੱਚ ਤਿੰਨ ਲੋਕ ਮਾਰੇ ਗਏ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।