ਮੈਂਟਲ ਹੈਲਥ ਬਾਰੇ ਤਰਕਸ਼ੀਲ ਸੋਸਾਇਟੀ ਦੀ ਬਰੈਂਪਟਨ ਵਰਕਸ਼ਾਪ ਰਹੀ ਕਾਮਯਾਬ: ਬਲਜਿੰਦਰ ਭੁੱਲਰ

ਪ੍ਰਵਾਸੀ ਪੰਜਾਬੀ


ਬਰੈਂਪਟਨ ਕੈਨੇਡਾ, 10 ਅਕਤੂਬਰ ( ਗੁਰਮੀਤ ਸੁਖਪੁਰ )

ਪਿਛਲੇ ਦਿਨੀਂ ਤਰਕਸ਼ੀਲ ਸੋਸਾਇਟੀ ਕੈਨੇਡਾ ਬਰੈਂਪਟਨ ਦੇ ਪ੍ਰਧਾਨ ਜਸਵੀਰ ਚਾਹਿਲ ਅਤੇ ਸਕੱਤਰ ਅਮਰਦੀਪ ਮੰਡੇਰ ਵੱਲੋਂ ਵਿਲੇਜ ਆਫ ਇੰਡੀਆ ਰੈਸਟੋਰੈਂਟ 114 ਕੈਨੇਡੀ ਰੋਡ ਬਰੈਂਪਟਨ ਵਿਖੇ ਮੈਂਟਲ ਹੈਲਥ ਸਬੰਧੀ ਰੱਖੀ ਵਰਕਸ਼ਾਪ ਦੀ ਸ਼ੁਰੂਆਤ ਬਹੁਤ ਹੀ ਨਿਵੇਕਲੇ ਤਰੀਕੇ ਨਾਲ਼ ਸ਼ੁਰੂ ਕਰਵਾਈ ਗਈ। ਮਾਨਸ਼ਿਕ ਰੋਗਾਂ ਦੇ ਮਾਹਰ ਤੇ ਤਰਕਸ਼ੀਲ ਸੋਸਾਇਟੀ ਦੇ ਇੰਟਰਨੈਸਨਲ ਆਗੂ ਬਲਵਿੰਦਰ ਸਿੰਘ ਬਰਨਾਲਾ ਵਲੋਂ ਮੋਗਾ ਰੀਗਲ ਸਿਨੇਮਾ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਭਗਤ ਸਿੰਘ ਦੇ ਵਿਚਾਰਾਂ ਨੂੰ ਬਾਖੂਬੀ ਬਿਆਨ ਕੀਤਾ ।ਉਨ੍ਹਾਂ ਭਗਤ ਸਿੰਘ ਦੀਆਂ ਲਿਖਤਾਂ ਦੇ ਹਵਾਲੇ ਦੇਕੇ ਦੱਸਿਆ ਕਿ ਭਗਤ ਸਿੰਘ ਨਾਸਤਿਕ ਸੀ ਤੇ ਰੱਬ ਦੀ ਹੋਂਦ ਬਾਰੇ ਭਗਤ ਸਿੰਘ ਬੜਾ ਹੀ ਕਲੀਅਰ ਸੀ ਤੇ ਉਸਦੀ ਇਹ ਸੋਚ ਕਿਸੇ ਹੰਕਾਰ ਬੱਸ ਹੋਣ ਦੀ ਬਜਾਏ ਤਰਕ ਅਧਾਰਿਤ ਸੀ।ਮੁੱਖ ਬੁਲਾਰਿਆਂ ਜੈਸਮਿਨ ਚਾਹਲ ਤੇ ਸਟੈਫਨੀ ਚੈਰੀਨ ਵੱਲੋਂ ਮੈਂਟਲ ਹੈਲਥ ਸਬੰਧੀ ਵਰਕਸ਼ਾਪ ਨੂੰ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿੱਚ ਸਮਝਾਉਣ ਦੇ ਯਤਨ ਕਰਦਿਆਂ ਆਪਣੇ ਵਿਚਾਰ ਵਧੀਆ ਢੰਗ ਨਾਲ਼ ਪੇਸ਼ ਕਰਦਿਆਂ ਟੀਵੀ ਸਕਰੀਨ ਤੇ ਵੀ ਨਾਲ ਨਾਲ ਦਿਖਾਏ। ਦੋਨਾਂ ਬੁਲਾਰਿਆਂ ਨੇ ਸੂਆਸਾਈਡ ਕਰਨ ਦੇ ਕਾਰਨਾਂ ਤੇ ਚਾਨਣਾ ਪਾਉਂਦਿਆਂ ਸੂਆਸਾਈਡ ਕੁਮਿੱਟ ਕਰਨ ਵਾਲੇ ਵਿਆਕਤੀ ਦੇ ਵਿਚਾਰਾਂ ਨੂੰ ਸਮਝਣ ਤੇ ਉਸ ਨਾਲ ਨੇੜਤਾ ਵਧਾਉਣ ਤੇ ਵਿਸ਼ਵਾਸ ਵਿੱਚ ਲੈਣ ਤੇ ਜ਼ੋਰ ਦਿੱਤਾ ।ਸਰੋਤਿਆਂ ਵੱਲੋਂ ਆਏ ਸਵਾਲਾਂ ਦੇ ਜਵਾਬ ਸਟੇਜ ਸੈਕਟਰੀ ਅਮਰਦੀਪ ਸਿੰਘ ਵਲੋਂ ਬਹੁਤ ਹੀ ਸੋਹਣੇ ਲਹਿਜੇ ਵਿੱਚ ਬੁਲਾਰਿਆਂ ਦੁਆਰਾ ਪੇਸ਼ ਕਰਵਾਏ ਗਏ । ਕੁੱਝ ਕੁ ਸੁਆਲਾਂ ਦੇ ਜਵਾਬ ਬਲਰਾਜ ਸ਼ੌਕਰ ਵਲੋਂ ਥੋਹੜੇ ਸਮੇਂ ਵਿੱਚ ਬਹੁਤ ਹੀ ਸੁਚੱਜੇ ਅੰਦਾਜ਼ ਵਿੱਚ ਦਿੱਤੇ ਗਏ । ਤਰਕਸ਼ੀਲ ਸੋਸਾਇਟੀ ਦੇ ਕਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਨੇ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਮੰਨਾ ਸਿੰਘ ਤੇ ਭਗਤ ਸਿੰਘ ਬਾਰੇ ਖੁੱਲ੍ਹ ਕੇ ਚਰਚਾ ਕਰਦਿਆਂ ਉਨ੍ਹਾਂ ਦੇ ਦਿਖਾਏ ਰਾਹ ਤੇ ਚੱਲਣ ਦੀ ਅਪੀਲ ਕੀਤੀ। ਤਰਕਸ਼ੀਲ ਸੋਸਾਇਟੀ ਦੇ ਖਜਾਨਚੀ ਨਿਰਮਲ ਸੰਧੂ ਤੇ ਸੋਹਨ ਸਿੰਘ ਢੀਡਸਾ ਤੇ ਸਮੁੱਚੀ ਟੀਮ ਦੇ ਯਤਨਾਂ ਸਦਕਾ ਇਹ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ ਹੋਈ। ਸਰੋਤਿਆਂ ਵੱਲੋਂ ਮੰਗ ਕੀਤੀ ਗਈ ਕਿ ਅਜਿਹੇ ਮਹੱਤਵਪੂਰਨ ਵਿਸ਼ਿਆਂ ਤੇ ਲੋਕਾਂ ਨੂੰ ਚੇਤਨ ਕਰਨ ਲਈ ਅਜਿਹੀਆਂ ਚਰਚਾਵਾਂ ਕਰਵਾਈਆਂ ਜਾਣੀਆਂ ਬਹੁਤ ਹੀ ਜਰੂਰੀ ਹਨ। ਵਰਕਸ਼ਾਪ ਵਿੱਚ ਪਹੁੰਚੇ ਲੋਕਾਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਐਕਸਪਰਟਜ਼ ਵਲੋਂ ਦਿੰਦਿਆਂ ਹਰ ਤਰਾਂ ਦੇ ਸ਼ੰਕਿਆਂ ਨੂੰ ਨਵਿਰਤ ਕੀਤਾ ਗਿਆ । ਤਰਕਸ਼ੀਲ ਸੋਸਾਇਟੀ ਦੇ ਲੋਕਲ ਯੂਨਿਟ ਦੇ ਮੀਤ ਪਰਧਾਨ ਬਲਰਾਜ ਸ਼ੌਕਰ ,ਹਰਬੰਸ ਮੱਲੀ ,ਨਛੱਤਰ ਬਦੇਸ਼ਾ ,ਜਗਦੀਸ ਜਾਂਗੜਾ ,ਸੁਰਜੀਤ ਸਹੋਤਾ ਤੇ ਪਰਮਜੀਤ ਸੰਧੂ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਤਰਕਸ਼ੀਲ ਵਿਚਾਰਾਂ ਨੂੰ ਅਪਣਾਉਣ ਲਈ ਸਟਾਲਾਂ ਤੇ ਪਏ ਲਿਟਰੇਚਰ ਨੂੰ ਜ਼ਰੂਰ ਖ਼ਰੀਦਣ ਤੇ ਪੜ੍ਹਨ ਤਾਂ ਕਿ ਅਸੀਂ ਸਮਾਜ ਨੂੰ ਸੋਹਣਾ ਬਣਾਉਣ ਲਈ ਤਰਕ ਅਧਾਰਿਤ ਸੋਚ ਦੇ ਧਾਰਨੀ ਬਣ ਸਕੀਏ। ਇਸ ਵਰਕਸ਼ਾਪ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ । ਪ੍ਰੋਗਰਾਮ ਵਿੱਚ ਚਾਹ ਪਾਣੀ ਦੇ ਵਧੀਆ ਪ੍ਰਬੰਧ ਅਤੇ ਤੇ ਸਟੇਜ ਦੇ ਸਮੁੱਚੇ ਪ੍ਰਬੰਧਾਂ ਲਈ ਲੋਕਲ ਕਮੇਟੀ ਦੇ ਯਤਨਾਂ ਨੂੰ ਸਰੋਤਿਆਂ ਵੱਲੋਂ ਸਰਾਹਿਆ ਗਿਆ।ਹੋਰਨਾਂ ਤੋਂ ਇਲਾਵਾ ਲੋਰਲ ਕਰੈਸਟ ਕਲੱਬ ਦੇ ਅਹੁਦੇਦਾਰਾਂ ਕੁਲਵੰਤ ਸਿੰਘ, ਬਖ਼ਸ਼ੀਸ਼ ਸਿੰਘ, ਗੁਰਮੀਤ ਸਿੰਘ ਸੁਖਪੁਰ , ਕੁਲਦੀਪ ਸਿੰਘ ਬੋਪਾਰਾਏ ,ਹਰਬੰਸ ਸਿੰਘ ਸਰੋਕਾਰਾਂ ਦੀ ਆਵਾਜ਼ ਆਦਿ ਹਾਜ਼ਰ ਰਹੇ। ਸਰਗਮ ਰੇਡੀਓ ਤੋਂ ਡਾਕਟਰ ਬਲਵਿੰਦਰ ਨੇ ਸ਼ਮੂਲੀਅਤ ਕੀਤੀ ਅਤੇ ਅਗਾਊਂ ਸੇਵਾਵਾਂ ਦੇਣ ਲਈ ਕਿਹਾ ।ਸਾਰੇ ਪਰੋਗਰਾਮ ਦੀ ਵੀਡੀਓ ਗਰਾਫੀ ਦੀ ਜ਼ਿੰਮੇਂਵਾਰੀ ਸੰਦੀਪ ਚਾਹਿਲ ਨੇ ਨਿਭਾਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।