Gold-Silver Price : ਕਰਵਾ ਚੌਥ ਵਾਲੇ ਦਿਨ ਸੋਨਾ ਹੋਇਆ ਸਸਤਾ

ਪੰਜਾਬ ਰਾਸ਼ਟਰੀ

ਨਵੀਂ ਦਿੱਲੀ, 10 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਕਰਵਾ ਚੌਥ ਮੌਕੇ ਗਹਿਣੇ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਦੀ ਗੱਲ ਹੈ। ਅੱਜ ਸੋਨੇ ਦੇ ਭਾਅ ਵਿੱਚ ਕਮੀ ਆਈ ਹੈ। ਸ਼ੁੱਕਰਵਾਰ ਨੂੰ ਬਾਜ਼ਾਰ ਵਿੱਚ ਸੋਨਾ ਸਸਤਾ ਹੋਇਆ ਹੈ, ਜਦੋਂ ਕਿ ਚਾਂਦੀ ਦੇ ਭਾਅ ਵਿੱਚ ਤੇਜ਼ੀ ਆਈ ਹੈ। 10 ਅਕਤੂਬਰ ਦੀ ਸਵੇਰ ਸਮੇਂ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਲਿਮਿਟਡ (IBJA) ਮੁਤਾਬਕ ਸੋਨੇ ਦਾ ਭਾਅ ਕੱਲ੍ਹ ਨਾਲੋਂ 1784 ਰੁਪਏ ਘੱਟ ਕੇ 1,20,845 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦਾ ਭਾਅ 2593 ਰੁਪਏ ਵਧਕੇ  1,62,143 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਆ ਗਿਆ ਹੈ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਸੋਨੇ ਦਾ ਭਾਅ 1,22,629 ਰੁਪਏ ਅਤੇ ਚਾਂਦੀ 1,159,55 ਰੁਪਏ ਸੀ।

ਇਹ ਵੀ ਪੜ੍ਹੋ : ਭਲਕੇ 1 ਘੰਟਾ ਬੰਦ ਰਹਿਣਗੀਆਂ ਬੈਂਕਿੰਗ ਸੇਵਾਵਾਂ, UPI ਅਤੇ NEFT ਰਾਹੀਂ ਨਹੀਂ ਭੇਜੇ ਜਾ ਸਕਣਗੇ ਪੈਸੇ

ਸੋਨੇ ਦੇ ਭਾਅ ਵਿੱਚ ਗਲੋਬਲ ਮਾਰਕੀਟ ਵਿੱਚ ਅਮਰੀਕੀ ਡਾਲਰ ਵਿੱਚ ਤੈਅ ਹੁੰਦੀ ਹੈ। ਸ਼ੁੱਕਰ ਨੂੰ ਡਾਲਰ ਇੰਡੇਕਸ 0.20 ਫੀਸਦੀ ਕਮਜੋਰ ਹੋਇਆ, ਜਿਸ ਨਾਲ ਹੋਰ ਕਰੰਸੀ ਵਿੱਚ ਸੋਨਾ ਸਸਤਾ ਹੋ ਗਿਆ ਅਤੇ ਇੰਟਰਨੈਸ਼ਨਲ ਮਾਰਕੀਟ ਵਿੱਚ ਡਿਮਾਂਡ ਵਧ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।