NEET ਪੇਪਰ ਲੀਕ ਵਿਵਾਦ ਦੇ ਵਿਚਕਾਰ NTA ਨੇ ਕੀਤਾ ਵੱਡਾ ਬਦਲਾਅ! 4 ਵੱਡੇ ਅਧਿਕਾਰੀ ਨਿਯੁਕਤੀ

ਰਾਸ਼ਟਰੀ

ਨਵੀਂ ਦਿੱਲੀ- ਨੀਟ (NEET) ਪੇਪਰ ਲੀਕ ਵਿਵਾਦ ਦੇ ਚਲਦਿਆਂ ਕੇਂਦਰ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੈਸਲਾ ਲਿਆ ਹੈ। ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਵਿੱਚ ਚਾਰ ਵੱਡੇ ਅਧਿਕਾਰੀਆਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚ 2 ਸੰਯੁਕਤ ਸਕੱਤਰ (Joint Secretaries) ਅਤੇ 2 ਸੰਯੁਕਤ ਨਿਰਦੇਸ਼ਕ (Joint Directors) ਸ਼ਾਮਲ ਹਨ। ਇਹ ਤਾਇਨਾਤੀ DoPT (ਕਾਰਮਿਕ ਅਤੇ ਸਿਖਲਾਈ ਵਿਭਾਗ) ਵੱਲੋਂ ਕੈਬਨਿਟ ਦੀ ਨਿਯੁਕਤੀ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਕੀਤੀ ਗਈ ਹੈ।

ਕੌਣ ਨਿਯੁਕਤ ਹੋਇਆ ਜੁਆਇੰਟ ਸੈਕਟਰੀ (Joint Secretary)?

ਅਨੁਜਾ ਬਾਪਟ, ਇਹ 1998 ਬੈਚ ਦੀ ISS (ਭਾਰਤੀ ਸਾਂਖਿਅਕੀ ਸੇਵਾ) ਦੀ ਅਧਿਕਾਰੀ ਹਨ।

ਰੁਚਿਤਾ ਵਿਜ, ਇਹ 2004 ਬੈਚ ਦੀ IRS (ਭਾਰਤੀ ਮਾਲੀਆ ਸੇਵਾ – C&IT) ਦੀ ਅਧਿਕਾਰੀ ਹਨ।

ਕੌਣ ਨਿਯੁਕਤ ਹੋਏ ਜੁਆਇੰਟ ਡਾਇਰੈਕਟਰ (Joint Director)?

ਦੋ ਅਫ਼ਸਰਾਂ ਨੂੰ NTA ਵਿੱਚ ਜੁਆਇੰਟ ਡਾਇਰੈਕਟਰ ਦੇ ਅਹੁਦੇ ‘ਤੇ ਭੇਜਿਆ ਗਿਆ ਹੈ। ਇਹ ਜ਼ਿੰਮੇਵਾਰੀ ਸਿਵਲ ਸਰਵਿਸਿਜ਼ ਬੋਰਡ ਦੀ ਨਿਯੁਕਤੀ ‘ਤੇ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸੌਂਪੀ ਹੈ; ਆਕਾਸ਼ ਜੈਨ ਉਹ IRS (IT) ਯਾਨੀ ਇੰਡੀਅਨ ਰੈਵੇਨਿਊ ਸਰਵਿਸ (ਇਨਕਮ ਟੈਕਸ) ਦੇ 2013 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੂੰ ‘ਲੈਟਰਲ ਸ਼ਿਫਟ’ (ਇੱਕ ਸਰਕਾਰੀ ਵਿਭਾਗ ਤੋਂ ਦੂਜੇ ਵਿਭਾਗ ਵਿੱਚ ਭੇਜਣ ਦੀ ਪ੍ਰਕਿਰਿਆ) ਰਾਹੀਂ NTA ਵਿੱਚ ਜੁਆਇੰਟ ਡਾਇਰੈਕਟਰ ਬਣਾਇਆ ਗਿਆ ਹੈ। ਉਨ੍ਹਾਂ ਦਾ ਕਾਰਜਕਾਲ 4 ਦਸੰਬਰ 2029 ਤੱਕ ਹੋਵੇਗਾ।

ਆਦਿੱਤਿਆ ਰਾਜੇਂਦਰ ਭੋਜਗੜ੍ਹੀਆ ਉਹ IA&AS (ਇੰਡੀਅਨ ਆਡਿਟ ਐਂਡ ਅਕਾਊਂਟਸ ਸਰਵਿਸ) ਦੇ 2013 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੂੰ ਵੀ ਲੈਟਰਲ ਸ਼ਿਫਟ ਤਹਿਤ NTA ਵਿੱਚ ਜੁਆਇੰਟ ਡਾਇਰੈਕਟਰ ਬਣਾਇਆ ਗਿਆ ਹੈ ਅਤੇ ਉਨ੍ਹਾਂ ਦਾ ਕਾਰਜਕਾਲ 16 ਮਈ 2028 ਤੱਕ ਹੋਵੇਗਾ।

CBI ਨੇ ਨੀਟ ਪੇਪਰ ਲੀਕ ਮਾਮਲੇ ‘ਚ ਹੁਣ ਤੱਕ ਕੀ ਦੱਸਿਆ?

ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੀ.ਵੀ. ਕੁਲਕਰਨੀ ਅਤੇ ਮਨੀਸ਼ਾ ਵਾਘਮਾਰੇ ਮਿਲ ਕੇ ਇੱਕ ਸੰਗਠਿਤ ਸਿੰਡੀਕੇਟ (ਨੈੱਟਵਰਕ) ਚਲਾ ਰਹੇ ਸਨ। ਇਹ ਨੈੱਟਵਰਕ ਵਿਦਿਆਰਥੀਆਂ ਦੀ ਆਰਥਿਕ ਅਤੇ ਵਿੱਦਿਅਕ ਸਥਿਤੀ ਦੇ ਆਧਾਰ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਕਈ ਥਾਵਾਂ ‘ਤੇ ਸੈਮੀਨਾਰ ਕੀਤੇ ਗਏ ਅਤੇ ਪੁਰਾਣੇ ਵਿਦਿਆਰਥੀਆਂ, ਖ਼ਾਸ ਕਰਕੇ ਇੰਜੀਨੀਅਰਿੰਗ ਪਿਛੋਕੜ ਵਾਲੇ ਨੌਜਵਾਨਾਂ ਨੂੰ ਏਜੰਟ ਬਣਾਇਆ ਗਿਆ।

ਜਾਂਚ ਏਜੰਸੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀਆਂ ਨੋਟਬੁੱਕਾਂ ਵਿੱਚ ਲਿਖੇ ਗਏ ਸਵਾਲ 3 ਮਈ ਨੂੰ ਆਯੋਜਿਤ ਹੋਈ ‘ਨੀਟ ਯੂਜੀ 2026’ (NEET UG 2026) ਪ੍ਰੀਖਿਆ ਦੇ ਅਸਲੀ ਪ੍ਰਸ਼ਨ ਪੱਤਰ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਕੁਲਕਰਨੀ ਮੂਲ ਰੂਪ ਵਿੱਚ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਫਿਲਹਾਲ ਉਸ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਪੁਣੇ ਲਿਜਾਇਆ ਗਿਆ ਅਤੇ ਉੱਥੋਂ ਦਿੱਲੀ ਲਿਆਂਦਾ ਗਿਆ।

ਸੀਬੀਆਈ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ ਅਤੇ ਅਹਿਲਿਆਨਗਰ ਤੋਂ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 5 ਮੁਲਜ਼ਮ ਪਹਿਲਾਂ ਹੀ 7 ਦਿਨਾਂ ਦੇ ਸੀਬੀਆਈ ਰਿਮਾਂਡ ‘ਤੇ ਭੇਜੇ ਜਾ ਚੁੱਕੇ ਹਨ, ਜਦੋਂ ਕਿ ਬਾਕੀ ਮੁਲਜ਼ਮਾਂ ਨੂੰ ਵੀ ਟ੍ਰਾਂਜ਼ਿਟ ਰਿਮਾਂਡ ਰਾਹੀਂ ਦਿੱਲੀ ਲਿਆਂਦਾ ਜਾ ਰਿਹਾ ਹੈ।

ਪਿਛਲੇ 24 ਘੰਟਿਆਂ ਵਿੱਚ ਸੀਬੀਆਈ ਨੇ ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਕਈ ਅਹਿਮ ਦਸਤਾਵੇਜ਼, ਮੋਬਾਈਲ ਫੋਨ ਅਤੇ ਇਲੈਕਟ੍ਰਾਨਿਕ ਗੈਜੇਟਸ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਹੁਣ ਫੋਰੈਂਸਿਕ ਅਤੇ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।