ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, 2.9 ਤੀਬਰਤਾ ਦਰਜ

Top Trending News ਦਿੱਲੀ ਰਾਸ਼ਟਰੀ

 

ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, 2.9 ਤੀਬਰਤਾ ਦਰਜ

ਨਵੀਂ ਦਿੱਲੀ, 2 ਅਗਸਤ 2026

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਅਨੁਸਾਰ ਐਤਵਾਰ ਤੜਕੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਉੱਤਰੀ ਜ਼ਿਲ੍ਹੇ ਵਿੱਚ 2.9 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਭੂਚਾਲ ਸਵੇਰੇ 4:14: ਵਜੇ ਆਇਆ, ਜਿਸ ਕਾਰਨ ਕੁਝ ਇਲਾਕਿਆਂ ਵਿੱਚ ਹਲਕੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ ਹੈ।

ਐਨਸੀਐਸ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਦਿੱਲੀ ਦੇ ਉੱਤਰੀ ਜ਼ਿਲ੍ਹੇ ਵਿੱਚ ਸੀ। ਜਦਕਿ ਭੂਚਾਲ ਦੀ ਗਹਿਰਾਈ ਧਰਤੀ ਦੀ ਸਤ੍ਹਾ ਤੋਂ 8 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ।

ਭੂਚਾਲ ਵਿਗਿਆਨੀਆਂ ਦੇ ਅਨੁਸਾਰ, ਘੱਟ ਗਹਿਰਾਈ ‘ਤੇ ਆਉਣ ਵਾਲੇ ਭੂਚਾਲਾਂ ਦੇ ਝਟਕੇ ਆਮ ਤੌਰ ‘ਤੇ ਸਤ੍ਹਾ ‘ਤੇ ਵੱਧ ਮਹਿਸੂਸ ਕੀਤੇ ਜਾਂਦੇ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਦੇ ਅਨੁਸਾਰ ਧਰਤੀ ਦੀ ਸਤ੍ਹਾ ਤੋਂ ਲਗਭਗ 700 ਕਿਲੋਮੀਟਰ ਤੱਕ ਦੀ ਗਹਿਰਾਈ ਵਿੱਚ ਭੂਚਾਲ ਆ ਸਕਦੇ ਹਨ, ਜਿਨ੍ਹਾਂ ਨੂੰ ਗਹਿਰਾਈ ਦੇ ਆਧਾਰ ‘ਤੇ ਉਥਲੇ (Shallow), ਮੱਧਮ (Intermediate) ਅਤੇ ਡੂੰਘੇ (Deep) ਭੂਚਾਲਾਂ ਵਿੱਚ ਵੰਡਿਆ ਜਾਂਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਉਥਲੇ ਭੂਚਾਲ ਵਧੇਰੇ ਪ੍ਰਭਾਵਸ਼ਾਲੀ ਅਤੇ ਖ਼ਤਰਨਾਕ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਤੋਂ ਨਿਕਲਣ ਵਾਲੀਆਂ ਭੂਚਾਲੀ ਤਰੰਗਾਂ ਨੂੰ ਧਰਤੀ ਦੀ ਸਤ੍ਹਾ ਤੱਕ ਪਹੁੰਚਣ ਲਈ ਘੱਟ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਕਾਰਨ ਝਟਕੇ ਵੱਧ ਤੀਬਰ ਮਹਿਸੂਸ ਹੋ ਸਕਦੇ ਹਨ ਅਤੇ ਵੱਡੀ ਤੀਬਰਤਾ ਹੋਣ ਦੀ ਸੂਰਤ ਵਿੱਚ ਇਮਾਰਤਾਂ ਅਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਫਿਲਹਾਲ ਦਿੱਲੀ ਵਿੱਚ ਆਏ ਇਸ ਹਲਕੇ ਭੂਚਾਲ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।