ਦੇਸ਼ ‘ਚ ਵਧਿਆ ਸਵਾਈਨ ਫਲੂ ਦਾ ਖ਼ਤਰਾ! ਦਿੱਲੀ ‘ਚ 2612 ਮਰੀਜ਼, ਲਖਨਊ ‘ਚ ਸੀਜ਼ਨ ਦੀ ਪਹਿਲੀ ਮੌਤ

Top Trending News ਰਾਸ਼ਟਰੀ

 

ਦੇਸ਼ ‘ਚ ਵਧਿਆ ਸਵਾਈਨ ਫਲੂ ਦਾ ਖ਼ਤਰਾ! ਦਿੱਲੀ ‘ਚ 2612 ਮਰੀਜ਼, ਲਖਨਊ ‘ਚ ਸੀਜ਼ਨ ਦੀ ਪਹਿਲੀ ਮੌਤ

ਨਵੀਂ ਦਿੱਲੀ/ਲਖਨਊ, 28 ਅਗਸਤ 2026

ਦੇਸ਼ ਵਿੱਚ ਸਵਾਈਨ ਫਲੂ (H1N1) ਦੇ ਵਧ ਰਹੇ ਮਾਮਲਿਆਂ ਨੇ ਸਿਹਤ ਵਿਭਾਗ ਅਤੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ H1N1 ਦੇ 166 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਵਾਈਨ ਫਲੂ ਦੇ ਕੁੱਲ ਮਰੀਜ਼ਾਂ ਦੀ ਗਿਣਤੀ 2612 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਸਵਾਈਨ ਫਲੂ ਦੀ ਤਾਜ਼ਾ ਲਹਿਰ ਦੌਰਾਨ ਇਸ ਸੀਜ਼ਨ ਦੀ ਪਹਿਲੀ ਮੌਤ ਦਰਜ ਹੋਣ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ।

ਜਾਣਕਾਰੀ ਮੁਤਾਬਕ ਲਖਨਊ ਦੇ ਇੰਦਿਰਾਨਗਰ ਇਲਾਕੇ ਦੀ ਰਹਿਣ ਵਾਲੀ 50 ਸਾਲਾ ਮਹਿਲਾ ਦੀ ਵੀਰਵਾਰ ਨੂੰ ਬਲਰਾਮਪੁਰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮਹਿਲਾ ਨੂੰ ਕੁਝ ਦਿਨ ਪਹਿਲਾਂ ਜ਼ੁਕਾਮ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਹੋਈ ਸੀ। ਹਾਲਤ ਵਿਗੜਨ ’ਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।

ਦਿੱਲੀ ਵਿੱਚ ਮਾਮਲਿਆਂ ਦੇ ਲਗਾਤਾਰ ਵਧਣ ਕਾਰਨ ਸਿਹਤ ਅਧਿਕਾਰੀਆਂ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਲੋਕਾਂ ਨੂੰ ਬੁਖਾਰ, ਖੰਘ, ਜ਼ੁਕਾਮ ਜਾਂ ਸਾਹ ਸਬੰਧੀ ਤਕਲੀਫ਼ ਹੋਣ ’ਤੇ ਲਾਪਰਵਾਹੀ ਨਾ ਕਰਨ ਅਤੇ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।