RSS ਮੁਖੀ ਮੋਹਨ ਭਾਗਵਤ ਨੇ ਕੈਨੇਡਾ ’ਚ ਵੱਡਾ ਬਿਆਨ, ਕਿਹਾ- ਦੁਨੀਆ ਨੂੰ ਪਰਿਵਾਰ ਮੰਨਣਾ ਭਾਰਤ ਦੀ ਪਰੰਪਰਾ’

Top Trending News ਕੌਮਾਂਤਰੀ ਰਾਸ਼ਟਰੀ

 

RSS ਮੁਖੀ ਮੋਹਨ ਭਾਗਵਤ ਨੇ ਕੈਨੇਡਾ ’ਚ ਵੱਡਾ ਬਿਆਨ, ਕਿਹਾ- ਦੁਨੀਆ ਨੂੰ ਪਰਿਵਾਰ ਮੰਨਣਾ ਭਾਰਤ ਦੀ ਪਰੰਪਰਾ’

ਟੋਰਾਂਟੋ (ਕੈਨੇਡਾ), 31 ਅਗਸਤ: ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਟੋਰਾਂਟੋ ਵਿੱਚ ‘ਹਿੰਦੂ ਵਿਸ਼ਵ ਬੰਧੂ–ਦੋਸਤੀ ਵਿਚ ਦੁਨੀਆ ਨੂੰ ਅਪਣਾਓ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ਦੀ ‘ਵਸੁਧੈਵ ਕੁਟੁੰਬਕਮ’ ਦੀ ਧਾਰਨਾ ਅਤੇ ਵਿਭਿੰਨਤਾ ਵਿੱਚ ਏਕਤਾ ਦੀ ਪਰੰਪਰਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਜਦੋਂ ਵੀ ਦੁਨੀਆ ਦੇ ਕਿਸੇ ਹਿੱਸੇ ਤੋਂ ਮਦਦ ਦੀ ਮੰਗ ਸੁਣੀ, ਉਸ ਨੇ ਕਦੇ ਇਨਕਾਰ ਨਹੀਂ ਕੀਤਾ, ਸਗੋਂ ਲੋੜ ਪੈਣ ’ਤੇ ਬਿਨਾਂ ਪੁੱਛੇ ਵੀ ਮਦਦ ਦਾ ਹੱਥ ਵਧਾਇਆ।

ਭਾਗਵਤ ਨੇ ਕਿਹਾ ਕਿ ਭਾਰਤੀ ਪਰੰਪਰਾ ਹਰ ਜੀਵ ਨੂੰ ਆਪਣਾ ਮੰਨਣ ਅਤੇ ਵਿਭਿੰਨਤਾ ਵਿੱਚ ਏਕਤਾ ਦੇਖਣ ਦੀ ਸਿੱਖਿਆ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵਿਭਿੰਨਤਾ ਭਾਰਤ ਦੀ ਏਕਤਾ ਲਈ ਰੁਕਾਵਟ ਨਹੀਂ, ਬਲਕਿ ਖੁਦ ਏਕਤਾ ਦਾ ਇੱਕ ਰੂਪ ਹੈ।

ਉਨ੍ਹਾਂ ਕਿਹਾ ਕਿ ‘ਵਸੁਧੈਵ ਕੁਟੁੰਬਕਮ’ ਦਾ ਮਤਲਬ ਪੂਰੀ ਧਰਤੀ ਨੂੰ ਇੱਕ ਪਰਿਵਾਰ ਮੰਨਣਾ ਹੈ ਅਤੇ ਮਨੁੱਖਾਂ ਦੀ ਬਾਹਰੀ ਵਿਭਿੰਨਤਾ ਦੇ ਬਾਵਜੂਦ ਅੰਦਰੂਨੀ ਤੌਰ ’ਤੇ ਸਾਰੇ ਇੱਕ ਹਨ। ਇਸ ਲਈ ਦੂਜਿਆਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ।

ਆਰਐੱਸਐੱਸ ਮੁਖੀ ਨੇ ਕਿਹਾ ਕਿ ਭਾਰਤ ਨੇ ਮਹਾਂਸ਼ਕਤੀ ਬਣਨ ਦੀ ਬਜਾਏ ਆਪਣੇ ਗਿਆਨ, ਸੱਭਿਅਤਾ ਅਤੇ ਸੇਵਾ ਦੀ ਭਾਵਨਾ ਰਾਹੀਂ ‘ਵਿਸ਼ਵਗੁਰੂ’ ਵਜੋਂ ਪਛਾਣ ਬਣਾਈ। ਉਨ੍ਹਾਂ ਕਿਹਾ ਕਿ ਭਾਰਤੀ ਪਰੰਪਰਾ ਹਰ ਧਰਮ ਅਤੇ ਵਿਭਿੰਨਤਾ ਦਾ ਸਤਿਕਾਰ ਤੇ ਸਵੀਕਾਰ ਕਰਦੀ ਹੈ।