ਟਰੰਪ ਦਾ ਵੱਡਾ ਦਾਅਵਾ: ਈਰਾਨ ਦੇ ਖਾਰਗ ਟਾਪੂ ਨੂੰ ਤਬਾਹ ਕਰਨ ਦਾ ਕੀਤਾ ਦਾਅਵਾ, ਲਾਰਕ ’ਤੇ ਵੀ ਅਮਰੀਕੀ ਹਮਲਾ
ਵਾਸ਼ਿੰਗਟਨ/ਤੇਹਰਾਨ, 31 ਅਗਸਤ 2026
ਮੱਧ ਪੂਰਬ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਮੁੜ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਆਪਣੇ ‘ਟਰੁੱਥ ਸੋਸ਼ਲ’ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਈਰਾਨ ਦੇ ਰਣਨੀਤਕ ਖਾਰਗ ਟਾਪੂ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ।
ਟ੍ਰੰਪ ਨੇ ਪੋਸਟ ਵਿੱਚ ਕਿਹਾ ਕਿ ਖਾਰਗ ਟਾਪੂ ਨੂੰ “ਪੂਰੀ ਤਰ੍ਹਾਂ ਤਬਾਹ” ਕਰ ਦਿੱਤਾ ਗਿਆ ਹੈ। ਹਾਲਾਂਕਿ, ਤਾਜ਼ਾ ਰਿਪੋਰਟਾਂ ਮੁਤਾਬਕ ਸਾਂਝੀ ਕੀਤੀ ਵੀਡੀਓ ਦੀ ਪ੍ਰਮਾਣਿਕਤਾ ’ਤੇ ਸਵਾਲ ਉੱਠੇ ਹਨ ਅਤੇ ਇਸ ਨੂੰ ਕਥਿਤ ਤੌਰ ’ਤੇ AI ਨਾਲ ਤਿਆਰ ਕੀਤਾ ਗਿਆ ਦੱਸਿਆ ਗਿਆ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਅਮਰੀਕੀ ਫੌਜ ਨੇ ਹੁਰਮੁਜ਼ ਦੀ ਖਾੜੀ ਵਿੱਚ ਸਥਿਤ ਈਰਾਨ ਦੇ ਲਾਰਕ ਟਾਪੂ ’ਤੇ ਦੋ ਰਾਕੇਟ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਲਾਂਚਰ ਸਮੁੰਦਰੀ ਮਾਈਨ ਵਿਛਾਉਣ ਲਈ ਵਰਤੇ ਜਾਣ ਦੀ ਤਿਆਰੀ ਵਿੱਚ ਸਨ।
ਇਸ ਦੇ ਜਵਾਬ ਵਿੱਚ ਈਰਾਨ ਨੇ ਜਾਰਡਨ ਵਿੱਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਵੱਲ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਜਾਰਡਨ ਦੀ ਹਵਾਈ ਰੱਖਿਆ ਨੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਰੋਕ ਲਿਆ। ਘਟਨਾਕ੍ਰਮ ਨੇ ਖੇਤਰ ਵਿੱਚ ਤਣਾਅ ਹੋਰ ਵਧਾ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਚਿੰਤਾਵਾਂ ਵਧੀਆਂ ਹਨ।






