ਸੁਪਰੀਮ ਕੋਰਟ ‘ਚ ਹੋਵੇਗਾ BRICS ਚੀਫ ਜਸਟਿਸ ਮੰਚ, ਕਈ ਦੇਸ਼ਾਂ ਦੇ ਨਿਆਂਇਕ ਪ੍ਰਤੀਨਿਧੀ ਲੈਣਗੇ ਹਿੱਸਾ

Top Trending News ਦਿੱਲੀ ਰਾਸ਼ਟਰੀ

 

ਸੁਪਰੀਮ ਕੋਰਟ ‘ਚ ਹੋਵੇਗਾ BRICS ਚੀਫ ਜਸਟਿਸ ਮੰਚ, ਕਈ ਦੇਸ਼ਾਂ ਦੇ ਨਿਆਂਇਕ ਪ੍ਰਤੀਨਿਧੀ ਲੈਣਗੇ ਹਿੱਸਾ

ਨਵੀਂ ਦਿੱਲੀ 4 ਸਤੰਬਰ 2026

ਭਾਰਤ ਵੱਲੋਂ ਇਸ ਸਾਲ BRICS ਸਿਖਰ ਸੰਮੇਲਨ ਦੀ ਅਗਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸਿਖਰ ਸੰਮੇਲਨ ਤੋਂ ਪਹਿਲਾਂ ਨਵੀਂ ਦਿੱਲੀ ਸਥਿਤ ਭਾਰਤ ਦੀ ਸੁਪਰੀਮ ਕੋਰਟ ਵਿੱਚ ਬ੍ਰਿਕਸ ਮੁੱਖ ਜੱਜ ਮੰਚ ਕਰਵਾਇਆ ਜਾ ਰਿਹਾ ਹੈ। ਇਹ ਮੰਚ 4 ਤੋਂ 6 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ।

ਇਸ ਮਹੱਤਵਪੂਰਨ ਨਿਆਂਇਕ ਮੰਚ ਵਿੱਚ ਬ੍ਰਿਕਸ ਦੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੀਆਂ ਸਰਵਉੱਚ ਅਦਾਲਤਾਂ ਦੇ ਮੁੱਖ ਜੱਜ, ਪ੍ਰਧਾਨ ਅਤੇ ਹੋਰ ਸੀਨੀਅਰ ਨਿਆਂਇਕ ਪ੍ਰਤੀਨਿਧੀ ਸ਼ਮੂਲੀਅਤ ਕਰਨਗੇ। ਮੰਚ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਨਿਆਂ ਪ੍ਰਣਾਲੀਆਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸ ਮੰਚ ਦਾ ਮੁੱਖ ਉਦੇਸ਼ ਮੈਂਬਰ ਅਤੇ ਭਾਈਵਾਲ ਦੇਸ਼ਾਂ ਦਰਮਿਆਨ ਨਿਆਂਇਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਨਿਆਂ ਪ੍ਰਣਾਲੀ ਨਾਲ ਸਬੰਧਤ ਤਜਰਬਿਆਂ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹੈ। ਭਾਰਤ ਦੀ ਅਗਵਾਈ ਹੇਠ ਹੋਣ ਵਾਲਾ ਇਹ ਨਿਆਂਇਕ ਸਮਾਗਮ ਕੌਮਾਂਤਰੀ ਪੱਧਰ ’ਤੇ ਨਿਆਂਇਕ ਸਹਿਯੋਗ ਵਧਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ।