- ਰਣਵੀਰ ਸਿੰਘ ਬਣੇ BMW ਇੰਡੀਆ ਦੇ ਨਵੇਂ ਬ੍ਰਾਂਡ ਅੰਬੈਸਡਰ
- ਨਵੀਂ ਦਿੱਲੀ ’ਚ BMW ਦੀ ਨਵੀਂ 7 ਸੀਰੀਜ਼ ਰੇਂਜ ਲਾਂਚ
- ਅਕਤੂਬਰ 2026 ਤੋਂ ਸ਼ੁਰੂ ਹੋਵੇਗੀ ਕਾਰਾਂ ਦੀ ਡਿਲਿਵਰੀ
ਨਵੀਂ ਦਿੱਲੀ, 11 ਸਤੰਬਰ (ਦੇਸ਼ ਕਲਿੱਕ ਬਿਊਰੋ): ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ BMW ਇੰਡੀਆ ਨੇ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਬਣਾਇਆ ਹੈ। ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਨੂੰ BMW ਇੰਡੀਆ ਵੱਲੋਂ ਆਪਣੀ ਨਵੀਂ BMW 7 ਸੀਰੀਜ਼ ਰੇਂਜ ਲਾਂਚ ਕੀਤੀ ਗਈ। ਇਸ ਖਾਸ ਮੌਕੇ ’ਤੇ ਰਣਵੀਰ ਸਿੰਘ ਨੂੰ ਕੰਪਨੀ ਦੇ ਨਵੇਂ ਬ੍ਰਾਂਡ ਅੰਬੈਸਡਰ ਵਜੋਂ ਪੇਸ਼ ਕੀਤਾ ਗਿਆ। ਲਾਂਚ ਇਵੈਂਟ ਦੌਰਾਨ ਨਵੀਂ BMW 7 ਸੀਰੀਜ਼ ਰੇਂਜ ਤੋਂ ਪਰਦਾ ਵੀ ਰਣਵੀਰ ਸਿੰਘ ਨੇ ਹੀ ਹਟਾਇਆ। ਇਸ ਮੌਕੇ BMW ਦੀ ਫਲੈਗਸ਼ਿਪ 7 ਸੀਰੀਜ਼ ਅਤੇ ਰਣਵੀਰ ਸਿੰਘ ਦੀ ਮੌਜੂਦਗੀ ਖਾਸ ਖਿੱਚ ਦਾ ਕੇਂਦਰ ਰਹੀ। BMW ਮੁਤਾਬਕ, ਰਣਵੀਰ ਸਿੰਘ ਨਾਲ ਇਹ ਸਾਂਝੇਦਾਰੀ ਉੱਤਮਤਾ, ਮਹੱਤਵਾਕਾਂਖਾ ਅਤੇ ਕੁਝ ਅਸਾਧਾਰਣ ਕਰਨ ਦੀ ਇੱਛਾ ਨੂੰ ਦਰਸਾਉਂਦੀ ਹੈ। ਰਣਵੀਰ ਨੇ ਨਵੇਂ ਬ੍ਰਾਂਡ ਅੰਬੈਸਡਰ ਵਜੋਂ ਲਾਂਚ ਸਮਾਗਮ ਵਿੱਚ ਹਿੱਸਾ ਲਿਆ।
ਪੈਟਰੋਲ ਅਤੇ ਇਲੈਕਟ੍ਰਿਕ ਪਾਵਰਟ੍ਰੇਨ ’ਚ ਮਿਲੇਗੀ 7 ਸੀਰੀਜ਼
BMW ਦੀ ਫਲੈਗਸ਼ਿਪ ਸੈਡਾਨ ਨੂੰ ਪੈਟਰੋਲ ਅਤੇ ਪੂਰੀ ਤਰ੍ਹਾਂ ਇਲੈਕਟ੍ਰਿਕ ਪਾਵਰਟ੍ਰੇਨ ਦੇ ਵਿਕਲਪ ਨਾਲ ਭਾਰਤੀ ਬਾਜ਼ਾਰ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਪੂਰੀ ਤਰ੍ਹਾਂ ਇਲੈਕਟ੍ਰਿਕ ਪਰਫਾਰਮੈਂਸ ਮਾਡਲ BMW i7 M70 ਵੀ ਭਾਰਤ ਵਿੱਚ ਗਾਹਕਾਂ ਲਈ ਉਪਲਬਧ ਹੋਵੇਗਾ। ਕੰਪਨੀ ਦੇ ਮੁਤਾਬਕ BMW i7 M70 ਹੁਣ ਤੱਕ ਦੀ ਸਭ ਤੋਂ ਪਾਵਰਫੁਲ BMW 7 ਸੀਰੀਜ਼ ਹੋਵੇਗੀ। ਨਵੀਂ ਰੇਂਜ ਦੀਆਂ ਕਾਰਾਂ ਦੀ ਡਿਲਿਵਰੀ ਅਕਤੂਬਰ 2026 ਤੋਂ ਸ਼ੁਰੂ ਹੋਵੇਗੀ।
ਪਹਿਲਾਂ Skoda ਦੇ ਬ੍ਰਾਂਡ ਫੇਸ ਰਹੇ ਹਨ ਰਣਵੀਰ
BMW ਨਾਲ ਜੁੜਨ ਤੋਂ ਪਹਿਲਾਂ ਰਣਵੀਰ ਸਿੰਘ Skoda Auto India ਦੇ ਬ੍ਰਾਂਡ ਫੇਸ ਰਹੇ ਹਨ। ਫਰਵਰੀ 2025 ਵਿੱਚ Skoda ਨੇ ਉਨ੍ਹਾਂ ਨੂੰ ਆਪਣਾ ਪਹਿਲਾ ‘Brand Superstar’ ਐਲਾਨਿਆ ਸੀ। ਕੰਪਨੀ ਨੇ ਰਣਵੀਰ ਨੂੰ ਆਪਣੀ ਨਵੀਂ ਬ੍ਰਾਂਡ ਰਣਨੀਤੀ ਅਤੇ Kylaq SUV ਦੇ ਪ੍ਰਚਾਰ ਨਾਲ ਜੁੜੇ ਕੈਂਪੇਨ ਵਿੱਚ ਵੀ ਸ਼ਾਮਲ ਕੀਤਾ ਸੀ।







