- ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਅੰਡਰ-14 ਲੜਕਿਆਂ (Boys) ਦੇ ਚੋਣ ਟਰਾਇਲ 19 ਸਤੰਬਰ ਨੂੰ
- 1 ਸਤੰਬਰ 2012 ਤੋਂ 31 ਅਗਸਤ 2014 ਦਰਮਿਆਨ ਜਨਮੇ ਯੋਗ ਖਿਡਾਰੀ ਲੈ ਸਕਣਗੇ ਭਾਗ
ਮੋਹਾਲੀ, 15 ਸਤੰਬਰ (ਦੇਸ਼ ਕਲਿੱਕ ਬਿਊਰੋ): ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਮੋਹਾਲੀ (DCAM) ਵੱਲੋਂ ਅੰਡਰ-14 ਲੜਕਿਆਂ ਦੇ ਚੋਣ ਟਰਾਇਲ ਸ਼ਨੀਵਾਰ, 19 ਸਤੰਬਰ 2026 ਨੂੰ ਡੀ.ਸੀ.ਏ. ਗਰਾਊਂਡ, ਫੇਜ਼-9, ਮੋਹਾਲੀ (ਪੀ.ਸੀ.ਏ. ਸਟੇਡੀਅਮ, ਮੋਹਾਲੀ ਦੇ ਪਿੱਛੇ) ਵਿਖੇ ਕਰਵਾਏ ਜਾਣਗੇ। ਸਾਰੇ ਯੋਗ ਖਿਡਾਰੀਆਂ ਲਈ ਰਿਪੋਰਟਿੰਗ ਦਾ ਸਮਾਂ ਸਵੇਰੇ 9:30 ਵਜੇ ਨਿਰਧਾਰਤ ਕੀਤਾ ਗਿਆ ਹੈ।
1 ਸਤੰਬਰ 2012 ਤੋਂ 31 ਅਗਸਤ 2014 ਦਰਮਿਆਨ ਜਨਮੇ ਖਿਡਾਰੀ ਨਿਰਧਾਰਤ ਯੋਗਤਾ ਮਾਪਦੰਡ ਪੂਰੇ ਕਰਨ ਦੀ ਸ਼ਰਤ ’ਤੇ ਚੋਣ ਟਰਾਇਲਾਂ ਵਿੱਚ ਭਾਗ ਲੈ ਸਕਣਗੇ।
ਰਿਹਾਇਸ਼ ਸਬੰਧੀ ਯੋਗਤਾ:
ਮੋਹਾਲੀ ਵਿਚ ਜਨਮੇ ਬੱਚੇ ਟਰਾਇਲ ਵਿਚ ਭਾਗ ਲੈਣ ਲਈ ਯੋਗ ਹਨ।
ਵਿੱਦਿਅਕ ਯੋਗਤਾ ‘ਤੇ ਅਧਾਰਿਤ
ਖਿਡਾਰੀ ਦਾ ਟੂਰਨਾਮੈਂਟ ਸਾਲ ਤੋਂ ਪਹਿਲਾਂ ਘੱਟੋ-ਘੱਟ ਇੱਕ ਸਾਲ ਤੋਂ ਮੋਹਾਲੀ ਦੇ ਅਧਿਕਾਰ ਖੇਤਰ ਵਿੱਚ ਸਥਿਤ ਕਿਸੇ ਮਾਨਤਾ ਪ੍ਰਾਪਤ ਸਕੂਲ/ਕਾਲਜ ਵਿੱਚ ਪੜ੍ਹਨਾ ਲਾਜ਼ਮੀ ਹੈ।
ਸਕੂਲ/ਸੰਸਥਾ ਦੇ ਪ੍ਰਿੰਸੀਪਲ/ਮੁਖੀ ਵੱਲੋਂ ਵਿਧੀਵਤ ਦਸਤਖ਼ਤ ਕੀਤਾ ਸਰਟੀਫਿਕੇਟ ਲਾਜ਼ਮੀ ਹੋਵੇਗਾ, ਜਿਸ ਵਿੱਚ ਹੇਠ ਲਿਖੇ ਵੇਰਵੇ ਸਪੱਸ਼ਟ ਤੌਰ ’ਤੇ ਦਰਜ ਹੋਣੇ ਚਾਹੀਦੇ ਹਨ:
ਦਾਖਲਾ ਨੰਬਰ (Admission Number)
ਦਾਖਲੇ ਦੀ ਮਿਤੀ (Date of Admission)
ਮਾਨਤਾ ਪ੍ਰਾਪਤ ਵਿੱਦਿਅਕ ਬੋਰਡਾਂ ਵਿੱਚ PSEB, CBSE ਅਤੇ ICSE ਸ਼ਾਮਲ ਹਨ।
NIOS/ਓਪਨ ਸਕੂਲਿੰਗ ਰਾਹੀਂ ਪੜ੍ਹਾਈ ਕਰ ਰਹੇ ਖਿਡਾਰੀ ਯੋਗ ਨਹੀਂ ਹੋਣਗੇ।
ਇਹ ਜਾਣਕਾਰੀ ਦਿੰਦਿਆਂ DCAM ਦੇ ਸਕੱਤਰ, ਸ. ਮਨਜਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਐਸੋਸੀਏਸ਼ਨ ਨੌਜਵਾਨ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨ ਅਤੇ ਜ਼ਿਲ੍ਹੇ ਵਿੱਚੋਂ ਉੱਭਰ ਰਹੀ ਕ੍ਰਿਕਟ ਪ੍ਰਤਿਭਾ ਦੀ ਪਛਾਣ ਕਰਕੇ ਉਸ ਨੂੰ ਉਤਸ਼ਾਹਿਤ ਅਤੇ ਨਿਖਾਰਨ ਲਈ ਵਚਨਬੱਧ ਹੈ।
ਸਾਰੇ ਯੋਗ ਖਿਡਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਿਰਧਾਰਤ ਸਮੇਂ ’ਤੇ ਟਰਾਇਲ ਸਥਾਨ ’ਤੇ ਰਿਪੋਰਟ ਕਰਨ ਅਤੇ ਉਮਰ, ਵਿੱਦਿਅਕ ਯੋਗਤਾ, ਰਿਹਾਇਸ਼ ਅਤੇ ਹੋਰ ਯੋਗਤਾ ਸਬੰਧੀ ਸਾਰੇ ਲੋੜੀਂਦੇ ਦਸਤਾਵੇਜ਼ ਆਪਣੇ ਨਾਲ ਜ਼ਰੂਰ ਲੈ ਕੇ ਆਉਣ।







