ਬਹਿਰੀਨ ਵਾਲੀ ਮਹਿਲਾ ਮਾਮਲੇ ’ਚ AAP ਦੇ ਗੰਭੀਰ ਦੋਸ਼, SGPC ਤੋਂ ਮੰਗਿਆ ਜਵਾਬ
ਚੰਡੀਗੜ੍ਹ, 29 ਸਤੰਬਰ 2026- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਬਲਤੇਜ ਪੰਨੂ ਨੇ ਬਹਿਰੀਨ ਤੋਂ ਪੰਜਾਬ ਲਿਆਂਦੀ ਗਈ ਮਹਿਲਾ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਅਕਾਲੀ ਦਲ ’ਤੇ ਗੰਭੀਰ ਦੋਸ਼ ਲਗਾਏ ਹਨ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੰਨੂ ਨੇ ਦਾਅਵਾ ਕੀਤਾ ਕਿ ਮਹਿਲਾ ਨੂੰ ਕਥਿਤ ਤੌਰ ’ਤੇ ਸੁਖਬੀਰ ਸਿੰਘ ਬਾਦਲ ਦੇ ਕਹਿਣ ’ਤੇ ਪੰਜਾਬ ਲਿਆਂਦਾ ਗਿਆ।
ਪੰਨੂ ਨੇ ਦਾਅਵਾ ਕੀਤਾ ਕਿ ਮਹਿਲਾ ਨੂੰ SGPC ਦੀ ਗੱਡੀ ਅਤੇ ਡਰਾਈਵਰ ਮੁਹੱਈਆ ਕਰਵਾਇਆ ਗਿਆ ਅਤੇ ਉਸ ਦੇ ਬੈਂਕ ਖਾਤੇ ਵਿੱਚ ਇੱਕ ਲੱਖ ਰੁਪਏ ਟਰਾਂਸਫਰ ਕੀਤੇ ਗਏ। ਉਨ੍ਹਾਂ ਸਵਾਲ ਕੀਤਾ ਕਿ ਇਹ ਰਕਮ ਕਿਸ ਮਕਸਦ ਲਈ ਦਿੱਤੀ ਗਈ ਅਤੇ ਕੀ ਇਸ ਵਿੱਚ ਗੁਰੂ ਘਰ ਦੀ ਗੋਲਕ ਦਾ ਪੈਸਾ ਸ਼ਾਮਲ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮਹਿਲਾ ਕਰੀਬ ਅੱਠ ਮਹੀਨੇ ਸਰਾਂ ਵਿੱਚ ਰਹੀ।
ਦੂਜੇ ਪਾਸੇ, ਅਕਾਲੀ ਦਲ ਦੀ ਆਗੂ ਜਗਰੂਪ ਕੌਰ ਸੰਧੂ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਬਣੀ ਪੰਜ ਮੈਂਬਰੀ ਕਮੇਟੀ ਤੋਂ ਬਾਅਦ ਸਾਰੇ ਤੱਥ ਸਾਹਮਣੇ ਆ ਜਾਣਗੇ।







