Punjab News: ਬਡਰੁੱਖਾਂ ਦੇ ਗੁਰੂ ਘਰ ’ਚ ਲੁੱਟ ਦੀ ਕੋਸ਼ਿਸ਼; ਵਿਰੋਧ ਕਰਨ ’ਤੇ ਲਾਂਗਰੀ ਨੂੰ ਮਾਰੀ ਗੋਲੀ

Top Trending News ਪੰਜਾਬ

 

Punjab News: ਬਡਰੁੱਖਾਂ ਦੇ ਗੁਰੂ ਘਰ ’ਚ ਲੁੱਟ ਦੀ ਕੋਸ਼ਿਸ਼; ਵਿਰੋਧ ਕਰਨ ’ਤੇ ਲਾਂਗਰੀ ਨੂੰ ਮਾਰੀ ਗੋਲੀ

ਸੰਗਰੂਰ, 29 ਸਤੰਬਰ 2026- ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਵਿਖੇ ਬੀਤੀ ਰਾਤ ਗੁਰੂ ਘਰ ਵਿੱਚ ਲੁੱਟ ਦੀ ਕੋਸ਼ਿਸ਼ ਦੌਰਾਨ ਲੁਟੇਰਿਆਂ ਵੱਲੋਂ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਵਿੱਚ ਗੁਰੂ ਘਰ ਦਾ ਲਾਂਗਰੀ ਜਸਵੰਤ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੀ ਰਾਤ ਕੁਝ ਲੁਟੇਰੇ ਗੁਰੂ ਘਰ ਵਿੱਚ ਦਾਖ਼ਲ ਹੋਏ ਅਤੇ ਉਥੇ ਡਿਊਟੀ ਨਿਭਾਅ ਰਹੇ ਡਾਲੀ ਵਾਲੇ ਸਿੰਘ ਅਜੈਬ ਸਿੰਘ ਨੂੰ ਮੰਜੇ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਜੈਬ ਸਿੰਘ ਵੱਲੋਂ ਵਿਰੋਧ ਕਰਨ ’ਤੇ ਰੌਲਾ ਪੈ ਗਿਆ। ਉਸ ਦੀ ਆਵਾਜ਼ ਸੁਣ ਕੇ ਨਾਲ ਦੇ ਕਮਰੇ ਵਿੱਚ ਸੁੱਤਾ ਗੁਰੂ ਘਰ ਦਾ ਲਾਂਗਰੀ ਜਸਵੰਤ ਸਿੰਘ ਬਾਹਰ ਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਲੁਟੇਰਿਆਂ ਨੇ ਜਸਵੰਤ ਸਿੰਘ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਛਾਤੀ ਵਿੱਚ ਲੱਗੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸੰਗਰੂਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੇ ਇਲਾਜ ਉਪਰੰਤ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।